ਮਲੇਰਕੋਟਲਾ 'ਚ ਦਲਿਤ ਬੱਚਿਆਂ ਨਾਲ ਕੁੱਟਮਾਰ: 'ਇੰਨਾ ਕੁੱਟਿਆ ਕਿ 3 ਡੰਡੇ ਟੁੱਟ ਗਏ'
ਪ੍ਰਕਾਸ਼ਿਤ
ਵਾਇਰਲ ਹੋਇਆ ਇਹ ਵੀਡੀਓ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮੋਰਾਂ ਵਾਲੀ ਦਾ ਹੈ, ਜਿੱਥੋਂ ਦੇ ਦੋ ਦਲਿਤ ਬੱਚਿਆਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਨ੍ਹਾਂ ਬੱਚਿਆਂ ਨਾਲ ਕੁੱਟਮਾਰ ਹੋਈ ਹੈ, ਉਨ੍ਹਾਂ ਵਿੱਚੋਂ ਇੱਕ ਕਾਫੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਚ ਦਾਖ਼ਲ ਹੈ ਤੇ ਦੂਜੇ ਨੂੰ 3 ਫਰਵਰੀ ਦੀ ਰਾਤ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੇ ਹੀ ਜਿਮੀਂਦਾਰ ਗੁਰਬੀਰ ਸਿੰਘ ਉੱਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਸੋਨੂੰ ਨੇ ਆਪਣੇ ਨਾਲ ਵਤੀਰੇ ਬਾਰੇ ਦੱਸਿਆ।
ਰਿਪੋਰਟ- ਕੁਲਵੀਰ ਸਿੰਘ
ਐਡਿਟ- ਸ਼ਾਹਨਵਾਜ਼ ਅਹਿਮਦ