ਪੁਲਿਸ ਨੇ ਦੱਸਿਆ ਸੂਰੀ ਨੂੰ ਗੋਲੀ ਮਾਰਨ ਵਾਲਾ ਕੌਣ ਹੈ, ਡੀਜੀਪੀ ਵੱਲੋਂ ਚੇਤਾਵਨੀ

ਵੀਡੀਓ ਕੈਪਸ਼ਨ, ਪੁਲਿਸ ਨੇ ਦੱਸਿਆ ਸੂਰੀ ਨੂੰ ਗੋਲੀ ਮਾਰਨ ਵਾਲਾ ਕੌਣ ਹੈ, ਡੀਜੀਪੀ ਵੱਲੋਂ ਚੇਤਾਵਨੀ
ਪ੍ਰਕਾਸ਼ਿਤ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਇਸ ਮੁੱਦੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਅਮਨ-ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਾਲਾਤ ਕਾਬੂ ਹੇਠ ਹਨ।ਉਨ੍ਹਾਂ ਅੱਗੇ ਕਿਹਾ, ''ਮੀਡੀਆ ਕਰਮੀਆਂ ਸਣੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਸੋਸ਼ਲ ਮੀਡੀਆ ਉੱਤੇ ਤੱਥਹੀਨ ਸੂਚਨਾਵਾਂ ਨਾ ਪੋਸਟ ਕਰੋ। ਲੋੜ ਪਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਵੀ ਕਰਾਂਗੇ।''

ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਸਥਾਨਕ ਦੁਕਾਨਦਾਰ ਹੈ ਅਤੇ ਜਿੱਥੇ ਧਰਨਾ ਚੱਲ ਰਿਹਾ ਸੀ ਉਸਦੇ ਨੇੜੇ ਹੀ ਦੁਕਾਨ ਹੈ।

ਉਨ੍ਹਾਂ ਕਿਹਾ, ਗ੍ਰਿਫ਼ਤਾਰ ਕੀਤਾ ਗਏ ਸ਼ਖਸ ਦਾ ਨਾਂ ਸੰਦੀਪ ਸੰਨੀ ਹੈ। ਉਸਦੀ ਨੇੜੇ ਹੀ ਕੱਪੜਿਆਂ ਦੀ ਦੁਕਾਨ ਹੈ। ਉਸਨੇ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਗੋਲੀਆਂ ਚਲਾਈਆਂ। ਕੁਝ ਗੋਲੀਆਂ ਸੰਦੀਪ ਸੂਰੀ ਨੂੰ ਵੀ ਲੱਗੀਆਂ। ਤੁਰੰਤ ਹੀ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।

ਰਿਪੋਰਟ- ANI ਵੀਡੀਓ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)