ਜਗੀਰ ਕੌਰ ਲਿਫਾਫੇ ਵਿੱਚੋਂ ਪ੍ਰਧਾਨ ਨਿਕਲਣ ਤੇ ਭਾਜਪਾ ਵਿੱਚ ਜਾਣ ਬਾਰੇ ਕੀ ਬੋਲੇ
ਪ੍ਰਕਾਸ਼ਿਤ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ।
ਐੱਸਜੀਪੀਸੀ ਦੀ ਚੋਣ ਲਈ ਲਈ ਅਕਾਲੀ ਦਲ ਨੇ ਇਸ ਵਾਰ ਵੀ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਐਲਾਨਿਆ ਹੈ। ਪ੍ਰਧਾਨ ਦੀ ਚੋਣ ਨੂੰ ਲੈ ਕੇ ਚੁੱਕੇ ਗਏ ਸਵਾਲਾਂ, ਉਨ੍ਹਾਂ ਦੇ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਤੇ ਹੋਰ ਮੁੱਦਿਆਂ ਬਾਰੇ ਬੀਬੀਸੀ ਨੇ ਜਗੀਰ ਕੌਰ ਨਾਲ ਖਾਸ ਗੱਲਬਾਤ ਕੀਤੀ।
ਰਿਪੋਰਟ- ਪ੍ਰਦੀਪ ਪੰਡਿਤ
ਐਡਿਟ- ਸੰਦੀਪ ਯਾਦਵ