ਪਰਾਲੀ ਦਾ ਧੂਆਂ: ਪੰਜਾਬ ਦੇ ਕਿਸਾਨਾਂ ਨੂੰ ਗਾਲ਼ਾਂ ਨਾ ਕੱਢੋ-ਭਗਵੰਤ ਮਾਨ
ਪ੍ਰਕਾਸ਼ਿਤ
ਪਰਾਲੀ ਦੇ ਮੁੱਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ, "ਪਰਾਲੀ ਦੇ ਮੁੱਦੇ ਉੱਤੇ ਪ੍ਰਦੂਸ਼ਣ ਦੀ ਸਿਆਸਤ ਹੋ ਰਹੀ ਹੈ। ਕੇਂਦਰ ਸਰਕਾਰ ਕਿਸਾਨਾਂ ਦੀ ਮਦਦ ਨਹੀਂ ਕਰ ਰਹੀ ਹੈ, ਸਗੋਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।"
"ਹਰਿਆਣਾ, ਯੂਪੀ ਤੇ ਹੋਰ ਸੂਬਿਆਂ ਦੇ ਸ਼ਹਿਰਾ ਪ੍ਰਦੂਸ਼ਣ ਵਿੱਚ ਅੱਗੇ ਹਨ ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।"
"ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਲਈ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਹੈ। ਅਸੀਂ ਤਾਂ ਪਹਿਲਾਂ ਹੀ ਇਸ ਸਮੱਸਿਆ ਦਾ ਹੱਲ ਦੱਸਿਆ ਸੀ ਕਿ 1500 ਰੁਪਏ ਕੇਂਦਰ ਸਰਕਾਰ ਦੇਵੇ, 500 ਰੁਪਏ ਪੰਜਾਬ ਤੇ 500 ਰੁਪਏ ਦਿੱਲੀ ਸਰਕਾਰ ਦੇਵੇ ਤੇ 2500 ਰੁਪਏ ਪ੍ਰਤੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਮੁਆਵਜ਼ਾ ਦਿੱਤਾ ਜਾਵੇ, ਪਰ ਅਜਿਹਾ ਨਹੀਂ ਹੋਇਆ।"
ਐਡਿਟ: ਸਦਫ਼ ਖ਼ਾਨ