'ਅਸੀਂ ਸੜਕ 'ਤੇ ਚਾਹ ਵੇਚ ਕੇ, ਲੋਕਾਂ ਦਾ ਜੂਠਾ ਮਾਂਜ ਕੇ ਗੁਜ਼ਾਰਾ ਕਰਦੇ ਹਾਂ'
ਪ੍ਰਕਾਸ਼ਿਤ
ਹਿਮਾਚਲ ਪ੍ਰਦੇਸ਼ 'ਚ 12 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੀ ਸਿਆਸਤ ਪੈਨਸ਼ਨ ਦੁਆਲੇ ਘੁੰਮ ਰਹੀ ਹੈ। ਨਵੀਂ ਪੈਨਸ਼ਨ ਸ਼ਕੀਮ ਅਧੀਨ ਆਉਂਦੇ ਮੁਲਾਜ਼ਮ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ।
62 ਸਾਲਾ ਹਰਿਦਾਸ ਠਾਕੁਰ ਪਿਛਲੇ ਸਾਲ ਸੇਵਾਮੁਕਤ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਕਰਨ ਲਈ ਚਾਹ ਵੇਚਣੀ ਪੈਂਦੀ ਹੈ। ਪਰ ਹਰਿ ਦਾਸ ਠਾਕੁਰ ਇੱਕਲੇ ਅਜਿਹੇ ਨਹੀਂ ਹਨ।
ਉਨ੍ਹਾਂ ਵਾਂਗ ਹੀ ਕਈ ਹੋਰ ਅਜਿਹੇ ਮੁਲਾਜ਼ਮ ਹਨ ਜੋ ਇਸ ਵੇਲੇ ਨੌਕਰੀ ਵਿੱਚ ਤਾਂ ਹਨ ਪਰ ਪੈਨਸ਼ਨ ਨੂੰ ਲੈ ਕੇ ਆਪਣੇ ਭਵਿੱਖ ਬਾਰੇ ਚਿੰਤਤ ਹਨ।
ਕੀ ਹੈ ਪੁਰਾਣੀ ਤੇ ਨਵੀਂ ਸਕੀਮ ਵਿੱਚ ਫ਼ਰਕ ਤੇ ਸੇਵਾਮੁਕਤ ਮੁਲਾਜ਼ਮ ਕਿਵੇਂ ਆਪਣਾ ਗੁਜ਼ਾਰਾ ਕਰ ਰਹੇ ਹਨ, ਦੇਖੋ ਇਸ ਰਿਪੋਰਟ ਵਿੱਚ