ਅਪਰਾਧੀ ਹੋਣ ਦੇ ‘ਧੱਬੇ’ ਤੋਂ ਮਾਣ ਨਾਲ ਖੇਤੀ ਕਰਨ ਦੇ ਸਫ਼ਰ ਦੀ ਕਹਾਣੀ

ਵੀਡੀਓ ਕੈਪਸ਼ਨ, ਨਰਮਦਾ ਦਾ ਪਤੀ ਨਕਲੀ ਸੋਨੇ ਦੀਆਂ ਮੁੰਦਰੀਆਂ ਵੇਚਦੇ ਹੁੰਦੇ ਸਨ ਜੋ ਉਸ ਨੂੰ ਗਲਤ ਲਗਦਾ ਸੀ
ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਔਰੰਗਾਬਾਦ ਦੇ ਵਾਦਾਜੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ 60 ਸਾਲਾਂ ਨਰਮਦਾ ਚਵਾਨ ਹੁਣ ਜਦੋਂ ਉਹ ਆਪਣੇ ਖੇਤਾਂ 'ਚ ਘੁੰਮਦੀ ਹੈ ਤਾਂ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਅਤੇ ਮਾਣ ਸਾਫ ਦੇਖਿਆ ਜਾ ਸਕਦਾ ਹੈ। ਪਰ ਉਹ ਅਜੇ ਤੱਕ ਆਪਣੇ ਸੰਘਰਸ਼ ਨੂੰ ਨਹੀਂ ਭੁੱਲੀ ਹੈ।

14 ਸਾਲ ਦੀ ਉਮਰ ਵਿੱਚ ਨਰਮਦਾ ਦਾ ਵਿਆਹ ਅਯਾਜੀ ਚਵਾਨ ਨਾਲ ਹੋ ਗਿਆ।

ਅਯਾਜੀ ਨਕਲੀ ਸੋਨੇ ਦੀਆਂ ਮੁੰਦਰੀਆਂ ਵੇਚਦੇ ਹੁੰਦੇ ਸੀ।

ਜਿਵੇਂ ਨਰਮਦਾ ਆਖਦੇ ਹਨ ਕਿ ਅਯਾਜੀ ਗਲਤ ਕੰਮ ਕਰ ਰਿਹਾ ਸੀ।

ਇਸ ਨੇ ਨਰਮਦਾ ਨੂੰ ਪਰੇਸ਼ਾਨ ਕਰ ਦਿੱਤਾ, ਇਸ ਨਾਲ ਉਹ ਬੋਝ ਮਹਿਸੂਸ ਕਰ ਰਹੀ ਸੀ।

ਇਸ ਤਰ੍ਹਾਂ ਅਯਾਜੀ ਨੂੰ ਅਪਰਾਧੀ ਦਾ ਦਰਜਾ ਦਿੱਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਦੁੱਖ ਝੱਲਣਾ ਪਿਆ।

ਔਰਤਾਂ ਆਪਣੀ ਸਾੜੀ ਦੇ ਪੱਲੇ ਨੂੰ ਆਪਣੇ ਗਲੇ ਦੇ ਦੁਆਲੇ ਲਪੇਟ ਕੇ ਆਪਣੇ ਗਹਿਣੇ ਢਕ ਲੈਂਦੀਆਂ ਸਨ। ਉਨ੍ਹਾਂ ਨੂੰ ਡਰ ਹੁੰਦਾ ਕਿ ਕੀ ਉਹ ਉਨ੍ਹਾਂ ਤੋਂ ਕੁਝ ਖੋਹ ਲਵੇਗਾ। ਆਯਾਜੀ ਦਾ ਅਕਸ ਕੁਝ ਇਸ ਤਰ੍ਹਾਂ ਦਾ ਬਣ ਗਿਆ ਸੀ।

ਪਰ ਨਰਮਦਾ ਆਪਣਾ ਪੈਰਾਂ ਉੱਤੇ ਖੜ੍ਹੇ ਹੋਏ, ਖੇਤੀਬਾੜੀ ਸ਼ੁਰੂ ਕੀਤੀ ਤੇ ਅੱਜ ਇਸੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ।

(ਰਿਪੋਰਟ - ਸ਼੍ਰੀਕਾਂਤ ਬਾਂਗਲੇ, ਸ਼ੂਟ - ਗਣੇਸ਼ ਵਾਸਲਵਾਰ, ਸੰਪਾਦਨ - ਨੀਲੇਸ਼ ਭੋਸਲੇ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)