‘ਸਾਨੂੰ ਵੀ ਦੀਵਾਲੀ ਦਾ ਚਾਅ, ਪਰ ਧਰਨੇ ਲਈ ਸਰਕਾਰਾਂ ਮਜਬੂਰ ਕਰਦੀਆਂ ਹਨ’

ਵੀਡੀਓ ਕੈਪਸ਼ਨ, ‘ਸਾਨੂੰ ਦੀਵਾਲੀ ਦਾ ਚਾਅ, ਪਰ ਧਰਨੇ ਲਈ ਸਰਕਾਰਾਂ ਮਜਬੂਰ ਕਰਦੀਆਂ ਹਨ’
ਪ੍ਰਕਾਸ਼ਿਤ

9 ਅਕਤੂਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਬਾਹਰ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕਈ ਕਿਸਾਨ ਤੇ ਕਿਸਾਨ ਜਥੇਬੰਦੀਆਂ ਧਰਨਾ ਲਗਾ ਕੇ ਬੈਠੀਆਂ ਹਨ। ਇਸ ਪੱਕੇ ਮੋਰਚੇ ਵਿੱਚ ਕਮਲਜੀਤ ਕੌਰ ਤੇ ਗੁਰਮੇਲ ਕੌਰ ਵੀ ਸ਼ਾਮਲ ਹਨ ਜਿਨ੍ਹਾਂ ਦੀ ਲਗਾਤਾਰ ਕੁਝ ਸਾਲਾਂ ਤੋਂ ਦਿਵਾਲੀ ਆਪਣੇ ਪਰਿਵਾਰ ਤੋਂ ਦੂਰ ਧਰਨਿਆਂ ਵਿੱਚ ਹੀ ਬੀਤ ਰਹੀ ਹੈ।

ਕਈ ਸਾਲਾਂ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨਾਲ ਕੰਮ ਕਰ ਰਹੀਆਂ ਇਹ ਬੀਬੀਆਂ ਕਹਿੰਦੀਆਂ ਹਨ ਕਿ ਸਾਡੇ ਤਿਓਹਾਰ ਇੱਥੇ ਹੀ ਹਨ ਅਤੇ ਇਹ ਸਭ ਸਰਕਾਰਾਂ ਦੀ ਦੇਣ ਹੈ। ਕਮਲਜੀਤ ਤੇ ਗੁਰਮੇਲ ਕੌਰ ਕਹਿੰਦੇ ਹਨ ਕਿ ਉਹ ਮੰਗਾਂ ਨੂੰ ਮਨਵਾ ਕੇ ਹੀ ਜਾਣਗੇ।

(ਰਿਪੋਰਟ – ਕੁਲਵੀਰ ਨਮੋਲ, ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)