ਕੁਲਦੀਪ ਸਿੰਘ ਧਾਲੀਵਾਲ: 'ਜਦੋਂ ਲੋੜ ਸੀ ਰਾਜਪਾਲ ਨੇ ਉਦੋਂ ਤਾਂ ਦਖ਼ਲਅੰਦਾਜ਼ੀ ਕੀਤੀ ਨਹੀਂ'
ਪ੍ਰਕਾਸ਼ਿਤ
ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਵਿਚਾਲੇ ਮਾਹੌਲ ਭਖਿਆ ਹੋਇਆ ਅਤੇ ਗੁੰਝਲਦਾਰ ਜਾਪ ਰਿਹਾ ਹੈ।
ਦੋਵਾਂ ਵਿਚਾਲੇ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ। ਇਸ ਵਿਚਾਲੇ ਬੀਤੇ ਦਿਨੀਂ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪੀਏਯੂ ਦੇ ਵੀਸੀ ਨੂੰ ਹਟਾਉਣ ਲਈ ਕਿਹਾ ਸੀ।
ਜਿਸ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਰਾਜਪਾਲ ਨੂੰ ਯੂਨੀਵਰਸਿਟੀ ਐਕਟ ਪੜ੍ਹਨ ਲਈ ਵੀ ਕਿਹਾ ਸੀ।
ਬੀਬੀਸੀ ਨਾਲ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਦੋਂ ਲੋੜ ਸੀ ਉਦੋਂ ਤਾਂ ਰਾਜਪਾਲ ਨੇ ਦਖ਼ਲਅੰਦਾਜ਼ੀ ਨਹੀਂ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਰਾਜਪਾਲ ਸਾਬਿਤ ਤਾਂ ਕਰਨ ਵੀਸੀ ਲਾਉਣ ਵਿੱਚ ਗ਼ਲਤੀ ਕਿੱਥੇ ਹੋਈ ਹੈ। ਵੀਸੀ ਸਣੇ ਪੰਜਾਬ ਦੇ ਹੋਰ ਮੁੱਦਿਆਂ 'ਤੇ ਵਿਸ਼ੇਸ਼ ਗੱਲਬਾਤ ਵਿੱਚ ਕੈਬਨਿਟ ਮੰਤਰੀ ਨੇ ਕੀ ਕਿਹਾ ਜਾਨਣ ਲਈ ਵੀਡੀਓ ਦੇਖੋ-
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਗੁਲਸ਼ਨ ਕੁਮਾਰ