ਜਲੰਧਰ: ਕਿਵੇਂ ਪੂਰੇ ਟੱਬਰ ਨੂੰ ਕੀਤਾ ਅੱਗ ਦੇ ਹਵਾਲੇ, ਚਸ਼ਮਦੀਦਾਂ ਦੇ ਹਵਾਲੇ ਤੋਂ ਜਾਣੋ
ਪ੍ਰਕਾਸ਼ਿਤ
ਜਲੰਧਰ ਦੇ ਪਿੰਡ ਬੀਟਲਾਂ ਮਹਿਤਪੁਰ ਵਿੱਚ ਸਥਿਤ ਇਸ ਘਰ ਵਿੱਚ ਪੰਜ ਜੀਅ ਸੁਰਜਨ ਸਿੰਘ, ਉਨ੍ਹਾਂ ਦੀ ਧੀ ਪਰਮਜੀਤ ਕੌਰ, ਉਨ੍ਹਾਂ ਦੇ ਦੋ ਬੱਚੇ ਤੇ ਪਰਮਜੀਤ ਦੀ ਮਾਂ ਜੋਗਿੰਦਰ ਕੌਰ ਸੁੱਤੇ ਪਏ ਸੀ।
ਇਲਜ਼ਾਮ ਹਨ ਕਿ ਪਰਮਜੀਤ ਕੌਰ ਦੇ ਪਤੀ ਕੁਲਦੀਪ ਨੇ ਰਾਤ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਪੂਰੇ ਪਰਿਵਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਗੁਆਂਢੀਆਂ ਨੇ ਜਦੋਂ ਸ਼ੋਰ ਸੁਣਿਆ ਤੇ ਉਹ ਬਚਾਉਣ ਲਈ ਅੱਗੇ ਦੌੜੇ...ਕੋਸ਼ਿਸ਼ਾਂ ਕੀਤੀਆਂ ਪਰ ਜਾਨ ਕਿਸੇ ਦੀ ਵੀ ਨਹੀਂ ਬਚ ਸਕੀ।
ਰਿਪੋਰਟ - ਪ੍ਰਦੀਪ ਪੰਡਿਤ, ਐਡਿਟ - ਅਸਮਾ ਹਾਫ਼ਿਜ਼