ਮਹਾਰਾਜਾ ਦਲੀਪ ਸਿੰਘ ਨਾਲ ਜੁੜੀਆਂ ਖਾਸ ਚੀਜ਼ਾਂ ਇੰਗਲੈਂਡ ਵਿੱਚ ਸੰਭਾਲੀਆਂ ਗਈਆਂ ਹਨ

ਵੀਡੀਓ ਕੈਪਸ਼ਨ, ਮਹਾਰਾਜਾ ਦਲੀਪ ਸਿੰਘ
ਪ੍ਰਕਾਸ਼ਿਤ

ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ....ਉਨ੍ਹਾਂ ਦੀ ਜ਼ਿੰਦਗੀ ਉੱਤੇ ਇੱਕ ਪ੍ਰਦਰਸ਼ਨੀ ਇੰਗਲੈਂਡ ਦੇ ਪੂਰਬ ਵੱਲ ਨੋਰਫੋਕ ਵਿੱਚ ਲਗਾਈ ਗਈ ਹੈ।

ਮਹਾਰਾਜਾ ਦਲੀਪ ਸਿੰਘ 1854 ਵਿੱਚ 15 ਸਾਲ ਦੀ ਉਮਰ ਵਿੱਚ ਜਦੋਂ ਬ੍ਰਿਟੇਨ ਪਹੁੰਚੇ ਤਾਂ ਉਨ੍ਹਾਂ ਦਾ ਰਾਜ ਅੰਗਰੇਜ਼ਾਂ ਵੱਲੋਂ ਖੋਹ ਲਿਆ ਗਿਆ ਅਤੇ ਉਨ੍ਹਾਂ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ।

ਪਹਿਲੀ ਵਾਰ ਪ੍ਰਦਰਸ਼ਿਤ ਹੋਈਆਂ ਇਨ੍ਹਾਂ ਕਲਾਕ੍ਰਿਤੀਆਂ ਨੂੰ ਦੇਖਣ ਲਈ ਪੂਰੇ ਇੰਗਲੈਂਡ ਤੋਂ ਲੋਕ ਆ ਰਹੇ ਹਨ।

(ਰਿਪੋਰਟ – ਗੱਗਨ ਸਭਰਵਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)