ਪੰਜਾਬ ਵਿੱਚੋਂ ਲੰਘਦੀ ਵੰਦੇ ਭਾਰਤ ਟਰੇਨ ਨੂੰ ਪੀਐੱਮ ਮੋਦੀ ਨੇ ਦਿਖਾਈ ਹਰੀ ਝੰਡੀ
ਪ੍ਰਕਾਸ਼ਿਤ
ਹਿਮਾਚਲ ਦੇ ਊਨਾ ਤੋਂ ਵੰਦੇ ਭਾਰਤ ਟਰੇਨ ਨੂੰ ਪ੍ਰਧਾਨ ਮੰਤਰੀ ਨੇ ਹਰੀ ਝੰਡੀ ਦਿਖਾਈ। ਇਹ ਰੇਲਗੱਡੀ ਅੰਬ ਅੰਦੌਰਾ ਅਤੇ ਦਿੱਲੀ ਦੇ ਦਰਮਿਆਨ ਚੱਲੇਗੀ।
ਪੰਜਾਬ ਵਿੱਚ ਅਨੰਦਪੁਰ ਸਾਹਿਬ ਵਿੱਚ ਵੀ ਇਸਦਾ ਸਟਾਪ ਹੈ। ਫਿਰ ਚੰਡੀਗੜ੍ਹ ਅੰਬਾਲਾ ਤੋਂ ਹੁੰਦੇ ਹੋਏ ਦਿੱਲੀ ਪਹੁੰਚੇਗੀ ਅਤੇ 19 ਅਕਤੂਬਰ ਤੋਂ ਨਿਯਮਿਤ ਤੌਰ ’ਤੇ ਟਰੇਨ ਚੱਲੇਗੀ।
ਬੁੱਧਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨ ਸਫ਼ਰ ਕੀਤਾ ਜਾ ਸਕੇਗਾ। ਇਹ ਟਰੇਨ ਦੁਪਹਿਰ ਇੱਕ ਵਜੇ ਚਲ ਕੇ ਸ਼ਾਮ ਸਾਢੇ ਛੇ ਵਜੇ ਦਿੱਲੀ ਪਹੁੰਚੇਗੀ। ਕਿਰਾਏ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਉਪਲਬਧ ਹੈ।