ਲੁਧਿਆਣਾ ਫਰਜ਼ੀ ਮੁਠਭੇੜ: 8 ਸਾਲ ਬਾਅਦ 2 ਪੁਲਿਸ ਵਾਲਿਆਂ ਸਣੇ 3 ਨੂੰ ਉਮਰ ਕੈਦ, 2 ਹਾਲੇ ਵੀ ਫਰਾਰ

ਵੀਡੀਓ ਕੈਪਸ਼ਨ, ਲੁਧਿਆਣਾ ਮੁਠਭੇੜ: 8 ਸਾਲ ਬਾਅਦ 2 ਪੁਲਿਸ ਵਾਲਿਆਂ ਸਣੇ 3 ਨੂੰ ਉਮਰ ਕੈਦ, 2 ਹਾਲੇ ਵੀ ਫਰਾਰ
ਪ੍ਰਕਾਸ਼ਿਤ

ਲੁਧਿਆਣਾ ਦੇ 8 ਸਾਲ ਪੁਰਾਣੇ ਦੋ ਭਰਾਵਾਂ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ 2 ਸਾਬਕਾ ਪੁਲਿਸ ਮੁਲਾਜ਼ਮਾਂ ਅਤੇ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਸੁਣਾਇਆ ਗਿਆ। ਸਾਬਕਾ ਪੁਲਿਸ ਮੁਲਾਜ਼ਮਾਂ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਨੂੰ 37-37 ਹਜ਼ਾਰ ਅਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਸੈਮ ਨੂੰ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।

ਹਾਲਾਂਕਿ, ਫ਼ੈਸਲੇ ਦੌਰਾਨ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਵੀ ਕੀਤਾ ਹੈ। ਇਹ ਮੁਲਜ਼ਮ ਵੀ ਸਾਬਕਾ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਹੈ ਜਿਨ੍ਹਾਂ ਨੂੰ ਸਬੂਤਾਂ ਦੀ ਘਾਟ ਦੱਸ ਕੇ ਬਰੀ ਕੀਤਾ ਗਿਆ ਹੈ।

ਜਿਸ ਬਾਰੇ ਪੀੜਤਾਂ ਦੇ ਪਰਿਵਾਰ ਦਾ ਕਹਿਣਾ ਹੈ ਉਹ ਇਸ ਸਬੰਧੀ ਹਾਈਕੋਰਟ ਵਿੱਚ ਅਪੀਲ ਵੀ ਕਰਨਗੇ।

ਰਿਪੋਰਟ- ਬੀਬੀਸੀ ਲਈ ਰਵਿੰਦਰ ਅਰੋੜਾ

ਐਡਿਟ- ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)