ਮਹਿਲਾ ਫੁੱਟਬਾਲ ਕੋਚ: “ਜਿਸ ਕੁੜੀ ਨੂੰ ਅਸੀਂ ਬੁਰਾ ਭਲਾ ਕਿਹਾ, ਉਹ ਸਾਨੂੰ ਮੈਦਾਨ ਤੱਕ ਲੈ ਕੇ ਆਈ”

ਵੀਡੀਓ ਕੈਪਸ਼ਨ, ਮਹਿਲਾ ਫੁੱਟਬਾਲ ਕੋਚ: “ਜਿਸ ਕੁੜੀ ਨੂੰ ਅਸੀਂ ਬੁਰਾ ਭਲਾ ਕਿਹਾ, ਉਹ ਸਾਨੂੰ ਮੈਦਾਨ ਤੱਕ ਲੈ ਕੇ ਆਈ”
ਪ੍ਰਕਾਸ਼ਿਤ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਮਹਿਲਾ ਫੁੱਟਬਾਲ ਕੋਚ ਦੀ ਮਿਹਨਤ ਰੰਗ ਲਿਆ ਰਹੀ ਹੈ। ਇਸ ਮਹਿਲਾ ਕੋਚ ਨੇ ਦੋ ਸਾਲ ਪਹਿਲਾਂ ਪੰਜ ਬੱਚਿਆਂ ਤੋਂ ਸ਼ੁਰੂਆਤ ਕੀਤੀ ਸੀ ਪਰ ਹੁਣ 100 ਤੋਂ ਵੱਧ ਬੱਚਿਆਂ ਨੂੰ ਕੋਚਿੰਗ ਦੇ ਰਹੀ ਹੈ।

ਇਸ ਖੇਡ ਦੇ ਮੈਦਾਨ ਵਿੱਚ ਮੁੰਡੇ ਕੁੜੀਆਂ ਇਕੱਠੇ ਫੁਟਬਾਲ ਖੇਡਦੇ ਹਨ।

ਕੋਚ ਸੁਦੇਸ਼ ਦਾ ਕਹਿਣਾ ਹੈ ਕਿ ਉਸ ਦੇ ਕਾਫ਼ੀ ਚਣੌਤੀਆਂ ਦੇ ਬਾਵਜੂਦ ਮੁਫ਼ਤ ਕੋਚਿੰਗ ਜਾਰੀ ਰੱਖੀ।

ਉਹ ਕਹਿੰਦੀ ਹੈ, “ਹੁਣ ਆਖ ਰਹੇ ਹਨ ਕਿ ਜਿਸ ਕੁੜੀ ਨੂੰ ਅਸੀਂ ਬੁਰਾ ਭਲਾ ਕਿਹਾ, ਉਹ ਸਾਨੂੰ ਮੈਦਾਨ ਵਿੱਚ ਲੈ ਕੇ ਗਈ। ਮੈਂ ਸੋਚਿਆ ਸੀ ਕਿ ਜੋ ਮੇਰੇ ਨਾਲ ਹੋਇਆ, ਉਹ ਕਿਸ ਹੋਰ ਨਾਲ ਨਾ ਹੋਏ ਇਸ ਲਈ ਮੈਂ ਇਸ ਪਿੰਡ ਵਿੱਚ ਕੋਚਿੰਗ ਦੇਣੀ ਸ਼ੁਰੂ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)