ਤਿੰਰਗਾ : ਮਲੇਰਕੋਟਲਾ ਵਾਲੇ ਮਾਣ ਕਰਦੇ ਹਨ ਕਿ ਉਨ੍ਹਾਂ ਦੇ ਬਣਾਏ ਝੰਡੇ ਪੂਰੇ ਦੇਸ਼ ’ਚ ਲਹਿਰਾਉਣਗੇ
ਪ੍ਰਕਾਸ਼ਿਤ
ਕੇਂਦਰ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਲਈ ਤਿਆਰੀ ਪੰਜਾਬ ਦੇ ਮਲੇਰਕੋਟਲਾ ਵਿੱਚ ਵੀ ਚੱਲ ਰਹੀ ਹੈ। ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ। ਇਸ ਜਸ਼ਨ ਨੂੰ 'ਆਜ਼ਾਦੀ ਦੇ ਅੰਮ੍ਰਿਤ ਮਹੋਤਸਵ' ਨਾਮ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ 13 ਤੋਂ 15 ਅਗਸਤ ਵਿਚਾਲੇ ਤਿਰੰਗਾ ਹਰ ਘਰ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਗਈ ਹੈ।
ਮਲੇਰਕੋਟਲਾ ’ਚ ਕਈ ਔਰਤਾਂ ਤਿਰੰਗਾ ਸਿਲਾਈ ਦੇ ਕੰਮ ਵਿੱਚ ਲੱਗੀਆਂ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਸਵੈ ਰੁਜ਼ਗਾਰ ਵਿੱਚ ਮਦਦ ਮਿਲ ਰਹੀ ਹੈ।
ਤਿਰੰਗੇ ਲਈ ਆਏ ਵੱਡੇ ਆਰਡਰ ਨਾਲ ਕਾਰੋਬਾਰੀ ਅਤੇ ਕਾਮੇ ਖ਼ੁਸ਼ ਹਨ।
(ਰਿਪੋਰਟ - ਕੁਲਵੀਰ ਨਮੋਲ, ਐਡਿਟ – ਅਸਮਾ ਹਾਫ਼ਿਜ਼)