ਭਗਵੰਤ ਮਾਨ ਦੇ ਜ਼ਿਲ੍ਹੇ ਦੇ ਇਸ ਸਕੂਲ ਨੂੰ ਤਾਲਾ ਲੱਗ ਗਿਆ ਹੈ

ਵੀਡੀਓ ਕੈਪਸ਼ਨ, ਭਗਵੰਤ ਮਾਨ ਦੇ ਜ਼ਿਲ੍ਹੇ ਦੇ ਇਸ ਸਕੂਲ ਨੂੰ ਤਾਲਾ ਲੱਗ ਗਿਆ ਹੈ
ਪ੍ਰਕਾਸ਼ਿਤ

ਜਿਸ ਬੱਚੀ ਨੂੰ ਆਪਣੇ ਹੋਮਵਰਕ ਅਤੇ ਪੜ੍ਹਾਈ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਉਸ ਨੂੰ ਚਿੰਤਾ ਹੈ ਆਪਣੇ ਸਕੂਲ ਦੀ। ਸਕੂਲ ਨੂੰ ਜਿੰਦਰਾ ਲੱਗਿਆ ਹੋਇਆ ਹੈ।

ਇਹ ਸਕੂਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਲਹਿਰਾਗਾਗਾ ਹਲਕੇ ਦੇ ਪਿੰਡ ਸਹਿਲ ਖੁਰਦ ਦਾ।

ਇੱਥੋਂ ਦੇ ਲੋਕਾਂ ਨੇ ਅਧਿਆਪਕਾਂ ਦੀ ਘਾਟ ਹੋਣ ਕਾਰਨ ਗ਼ੁੱਸੇ ਵਿੱਚ ਆਕੇ ਸਕੂਲ ਨੂੰ ਤਾਲਾ ਲੱਗਾ ਦਿੱਤਾ ਅਤੇ ਧਰਨੇ 'ਤੇ ਬੈਠ ਗਏ।

ਤਕਰੀਬਨ 200 ਵਿਦਿਆਰਥੀਆਂ ਦੇ ਇਸ ਪ੍ਰਾਇਮਰੀ ਸਕੂਲ ਵਿੱਚ ਟੀਚਰਾਂ ਦੀ ਘਾਟ ਕਾਰਨ ਪਿੰਡ ਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਵੀ ਵਿਦਿਆਰਥੀਆਂ ਦੇ ਮਾਪਿਆ ਅੱਗੇ ਬੇਵਸ ਹਨ।

ਇਹ ਵੀ ਪੜ੍ਹੋ:

ਰਿਪੋਰਟ - ਕੁਲਵੀਰ ਸਿੰਘ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)