94 ਸਾਲ ਦੀ ਉਮਰ 'ਚ ਯੂਨੀਵਰਸਿਟੀ 'ਚ ਪੜ੍ਹਾਉਂਦੀ ਇਸ ਪ੍ਰੋਫੈਸਰ ਦਾ ਜਜ਼ਬਾ ਤਾਂ ਦੇਖੋ

ਵੀਡੀਓ ਕੈਪਸ਼ਨ, 94 ਸਾਲ ਦੀ ਉਮਰ ’ਚ ਯੂਨੀਵਰਸਿਟੀ ਪੜ੍ਹਾਉਂਦੀ ਬੇਬੇ ਦਾ ਜਜ਼ਬਾ ਤਾਂ ਦੇਖੋ
ਪ੍ਰਕਾਸ਼ਿਤ

94 ਸਾਲ ਦੀ ਪ੍ਰੋਫ਼ੈਸਰ ਸ਼ਾਂਤਮਾ ਸਹਾਰਾ ਲੈ ਕੇ ਤੁਰਦੇ ਹਨ, ਇਸ ਉਮਰ ਵਿੱਚ ਵੀ ਉਹ ਆਂਧਰਾ ਪ੍ਰਦੇਸ਼ ਦੀ ਇੱਕ ਯੂਨੀਵਰਸਿਟੀ ਵਿੱਚ ਫ਼ਿਜ਼ੀਕਸ ਪੜ੍ਹਾਉਂਦੇ ਹਨ। ਉਹ ਹਰ ਦਿਨ ਪੜ੍ਹਾਉਣ ਲਈ ਲਗਭਗ 130 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਪ੍ਰੋਫ਼ੈਸਰ ਸ਼ਾਂਤਮਾ ਪਿਛਲੇ 75 ਸਾਲਾਂ ਤੋਂ ਫ਼ਿਜ਼ੀਕਸ ਪੜ੍ਹਾ ਰਹੇ ਹਨ।

ਕਈ ਵਿਦਿਆਰਥੀਆਂ ਨੇ ਪ੍ਰੋਫ਼ੈਸਰ ਸਾਂਤਮਾ ਦੀ ਰਹਿਨੁਮਾਈ ਹੇਠ ਆਪਣੇ ਐਮ ਫ਼ਿਲ ਅਤੇ ਪੀ ਐਚ ਡੀ ਦੀ ਖੋਜ ਕਾਰਜ ਵੀ ਮੁਕੰਮਲ ਕੀਤੇ ਹਨ। ਸਾਂਤਮਾ ਕਹਿੰਦੇ ਹਨ ਕਿ ਹਰ ਕਿਸੇ ਨੂੰ ਉਮਰ ਤੋਂ ਪਰੇ ਪੂਰੀ ਜ਼ਿੰਦਗੀ ਹੀ ਪੜ੍ਹਨਾ ਚਾਹੀਦਾ ਹੈ

ਸਾਂਤਮਾ ਮੁਤਾਬਕ ਸਮਾਂ ਅਤੇ ਊਰਜਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਹਨ, ਇਨ੍ਹਾਂ ਦੋਵਾਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਇਸ ਉਮਰ ਵਿੱਚ ਕੋਆਰਡੀਨੇਟ ਕਰਨਾ ਹੀ ਉਨ੍ਹਾਂ ਦੇ ਕੰਮ ਕਰਨ ਪਿੱਛੇ ਵਜ੍ਹਾ ਹੈ।

(ਰਿਪੋਰਟ – ਬੀਬੀਸੀ ਤੇਲੁਗੂ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)