ਅਜ਼ਾਦੀ ਦੇ 75 ਸਾਲ: ਹਿੰਦੂ ਟੀਚਰ, ਜਿਸ ਦੇ ਬਣਾਏ ਸਕੂਲ ਅੱਜ ਵੀ ਪਾਕਿਸਤਾਨ 'ਚ ਚੱਲ ਰਹੇ ਹਨ
ਵੰਡ ਨੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਪਾੜਾ ਜ਼ਰੂਰ ਪਾਇਆ ਪਰ ਉਨ੍ਹਾਂ ਦੀਆਂ ਪੈੜਾਂ ਆਜਾਦੀ ਦੇ 75 ਸਾਲ ਬਾਅਦ ਵੀ ਮੌਜੂਦ ਹਨ। ਸਾਧੂ ਵਾਸਵਾਨੀ ਮਿਸ਼ਨ ਅਜਿਹੀ ਹੀ ਇੱਕ ਉਦਾਹਰਨ ਹਨ। ਉਨ੍ਹਾਂ ਵੱਲੋਂ ਕੁੜੀਆਂ ਲਈ ਬਣਾਇਆ ਗਿਆ ਸਕੂਲ ਅੱਜ ਵੀ ਪਾਕਿਸਤਾਨ ਦੇ ਹੈਦਰਾਬਾਦ ਵਿੱਚ ਚੱਲ ਰਿਹਾ ਹੈ, ਅਜਿਹਾ ਹੀ ਸਕੂਲ ਭਾਰਤ ਦੇ ਪੁਣੇ ਵਿੱਚ ਵੀ ਚੱਲਦਾ ਹੈ। ਸਾਧੂ ਟੀਐਲ ਵਾਸਵਾਨੀ ਦਾ ਜਨਮ ਹੈਦਰਾਬਾਦ ਸਿੰਧ ਵਿੱਚ ਹੋਇਆ। ਵੰਡ ਤੋਂ ਬਾਅਦ ਵੀ ਉਹ ਇੱਥੇ ਰਹੇ ਪਰ ਬਾਅਦ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਛੱਡਣੀ ਪਈ।
ਇਹ ਇਮਾਰਤ ਸਾਧੂ ਵਾਸਵਾਨੀ ਦਾ ਘਰ ਸੀ, ਜਿੱਥੇ 1879 ਨੂੰ ਉਨ੍ਹਾਂ ਦਾ ਜਨਮ ਹੋਇਆ। ਸਿੰਧ ਦੀ ਹਕੂਮਤ ਨੇ ਇਸ ਇਮਾਰਤ ਨੂੰ ਹੈਰੀਟੇਜ ਕਰਾਰ ਦਿੱਤਾ ਪਰ ਉਸ ਵੇਲੇ ਤੱਕ ਇਸ ਨੂੰ ਅੱਧਾ ਢਾਹਿਆ ਜਾ ਚੁੱਕਿਆ ਸੀ।
ਸਿੰਧ ਨਾਲ ਸਾਧੂ ਵਾਸਵਾਨੀ ਨੂੰ ਪਿਆਰ ਸੀ। 1966 ਵਿੱਚ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ, ਤਾਂ ਉਨ੍ਹਾਂ ਦੀ ਖਾਹਿਸ਼ ਦੇ ਮੁਤਾਬਕ ਉਨ੍ਹਾਂ ਦੇ ਫੁੱਲ ਹੈਦਰਾਬਾਦ ਦੇ ਇਸ ਦਰਿਆ ਵਿੱਚ ਪ੍ਰਵਾਹ ਕੀਤੇ ਗਏ।
ਰਿਪੋਰਟ- ਸ਼ੁਮਾਇਲਾ ਖ਼ਾਨ