ਕੇਜਰੀਵਾਲ ਨੇ ਸਿੱਪੀ ਨੂੰ ਭੈਣ ਕਿਹਾ ਸੀ, ਹੁਣ ਉਹ ‘ਭਰਾ’ ਨੂੰ ਵਾਅਦਾ ਯਾਦ ਕਰਵਾ ਰਹੀ
ਸਿੱਪੀ ਸ਼ਰਮਾ ਨੂੰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭੈਣ ਕਿਹਾ ਸੀ ਅਤੇ ਮੁਜ਼ਾਹਰੇ ਲਈ ਟੈਂਕੀ ਉੱਤੇ ਚੜ੍ਹੇ ਸਿੱਪੀ ਨੂੰ ਰੁਜ਼ਗਾਰ ਦੇ ਵਾਅਦੇ ਨਾਲ ਹੇਠਾਂ ਉਤਾਰਿਆ ਸੀ। ਪਰ ਵਾਅਦਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈ।
ਸਿੱਪੀ 11 ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਸਿੱਪੀ ਮੁਤਾਬਕ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਵੱਲ਼ੋਂ ਜੁਲਾਈ ਵਿੱਚ ਭਰਤੀ ਦਾ ਵਾਅਦਾ ਵੀ ਕੀਤਾ ਗਿਆ ਸੀ।
ਹਾਲ ਹੀ ਵਿੱਚ ਸਿੱਪੀ ਮੁੜ ਉਦੋਂ ਚਰਚਾ ਵਿੱਚ ਆਏ ਜਦੋਂ 24 ਜੁਲਾਈ ਨੂੰ ਯੂਨੀਅਨ ਦੇ ਕਾਰਕੁਨ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰ ਰਹੇ ਸਨ। ਇਸ ਸਮੇਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਈ ਸੀ ਅਤੇ ਸਿੱਪੀ ਸ਼ਰਮਾ ਨੇ ਉਸ ਵੇਲੇ ਆਪਣੇ ਉਪਰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।
ਪੰਜਾਬ ਸਰਕਾਰ ਦਾ ਪੱਖ ਰੱਖਦਿਆਂ ਸਥਾਨਕ ਆਪ ਆਗੂ ਜਤਿੰਦਰ ਸਿੰਘ ਭੱਲਾ ਭਰੋਸਾ ਦਿੰਦੇ ਹਨ ਕਿ ਸਿੱਪੀ ਸ਼ਰਮਾ ਦੇ ਮਸਲੇ ਦਾ ਹੱਲ ਜ਼ਰੂਰ ਹੋਵੇਗਾ।
ਸਿੱਪੀ ਅਰਵਿੰਦ ਕੇਜਰੀਵਾਲ ਨੂੰ ਭਰਤੀ ਤੋਂ ਪਰੇ ਘੱਟੋ-ਘੱਟ ਭੈਣ-ਭਰਾ ਦੇ ਰਿਸ਼ਤੇ ਨੂੰ ਬਰਕਰਾਰ ਰੱਖਣ ਨੂੰ ਕਹਿੰਦੇ ਹਨ।
(ਰਿਪੋਰਟ – ਸੁਰਿੰਦਰ ਮਾਨ, ਐਡਿਟ – ਅਸਮਾ ਹਾਫ਼ਿਜ਼)