ਪੈਂਚਰ ਲਾਉਂਦੀ ਇਹ ਬੀਬੀ ਮੁਸ਼ਕਲਾਂ ਨੂੰ ਚੁਣੌਤੀ ਦੇ ਰਹੀ ਹੈ
ਪ੍ਰਕਾਸ਼ਿਤ
ਲਕਸ਼ਮੀ ਬਾਨੋ ਦੇ ਗ੍ਰੀਸ ਲੱਗੇ ਹੱਥਾਂ ਵਿੱਚ ਪਾਨਾ, ਹਥੌੜਾ ਅਤੇ ਸਿਰ ਉੱਤੇ ਚੁੰਨੀ ਹੈ ਪਰ ਇੱਕ ਡੂੰਘੀ ਖਾਮੋਸ਼ੀ ਵੀ ਨਾਲ ਹੈ। ਲਕਸ਼ਮੀ ਪਿਛਲੇ 15 ਸਾਲ ਤੋਂ ਪੈਂਚਰ ਲਗਾਉਣ ਦਾ ਕੰਮ ਕਰ ਰਹੇ ਹਨ। ਜੈਪੁਰ ਦਿਹਾਤੀ ਦੇ ਦੇਵਥਲਾ ਇਲਾਕੇ ਵਿੱਚ ਰਹਿਣ ਵਾਲੇ ਲਕਸ਼ਮੀ ਨੇ ਆਪਣੇ ਪਿਤਾ ਤੋਂ ਇਹ ਕੰਮ ਸਿੱਖਿਆ ਹੈ।
ਬਾਨੋ ਦੇ ਸ਼ਾਂਤ ਚਿਹਰੇ ਪਿੱਛੇ ਇੱਕ ਦਰਦ ਸਾਫ਼ ਦੇਖਿਆ ਜਾ ਸਕਦਾ ਹੈ। ਕਈ ਲੋਕ ਬਾਨੋ ਉੱਤੇ ਮਾਣ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਔਰਤਾਂ ਲਈ ਇੱਕ ਮਿਸਾਲ ਦੱਸਦੇ ਹਨ।
(ਰਿਪੋਰਟ – ਮੋਹਰ ਸਿੰਘ ਮੀਣਾ, ਐਡਿਟ – ਰੁਬਾਇਤ ਬਿਸਵਾਸ)