ਭਗਤ ਸਿੰਘ ਨੂੰ 'ਦਹਿਸ਼ਤਗਰਦ' ਕਹਿਣ ਵਾਲਿਆਂ ਨੂੰ ਉਨ੍ਹਾਂ ਦੇ ਭਾਣਜੇ ਦਾ ਜਵਾਬ
ਭਾਰਤ ਦੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿਆਸਤ ਜਾਰੀ ਹੈ। 14 ਜੁਲਾਈ ਨੂੰ ਹਰਿਆਣਾ ਵਿੱਚ ਸੰਗਰੂਰ ਦੇ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ਦਹਿਸ਼ਤਗਰਦ ਕਿਹਾ ਤਾਂ ਹਰ ਪਾਸਿਓਂ ਪ੍ਰਤੀਕਿਰਿਆ ਆਈ।
ਉਸ ਤੋਂ ਬਾਅਦ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਵੀ ਇੱਕ ਬਿਆਨ ਦੇ ਕੇ ਵਿਵਾਦ ਖੜ੍ਹਾ ਕਰ ਦਿੱਤਾ। ਇਸ ਵੀਡੀਓ ਵਿੱਚ ਇਮਾਨ ਸਿੰਘ ਮਾਨ ਦੇ ਪਿਤਾ ਸਿਮਰਨਜੀਤ ਸਿੰਘ ਮਾਨ ਦਾ ਵੀ ਬਿਆਨ ਹੈ।
ਆਲ ਇੰਡੀਆ ਟੈਰੇਰਿਸਟ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ, ਸਿਮਰਨਜੀਤ ਸਿੰਘ ਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤਿਕਿਰਿਆ ਵੀ ਸੁਣੋ।
ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ ਇਸ ਵਿਵਾਦ ਦੇ ਖੜ੍ਹੇ ਹੋਣ ਪਿੱਛੇ ਦੀ ਵਜ੍ਹਾ ਰਾਜਨੀਤਕ ਟੀਚੇ ਪੂਰੇ ਕਰਨ ਦੀ ਤਾਂਘ ਵਜੋਂ ਦੇਖਦੇ ਹਨ। ਪ੍ਰੋ. ਜਗਮੋਹਨ ਸਿੰਘ ਭਗਤ ਸਿੰਘ ਦੇ ਸਮੇਂ ਦੀ ਇੱਕ ਚਿੱਠੀ ਦਾ ਵੀ ਜ਼ਿਕਰ ਕਰਦੇ ਹਨ ਜਿਸ ਵਿੱਚ ਭਗਤ ਸਿੰਘ ਦਹਿਸ਼ਤਗਰਦੀ ਬਾਰੇ ਆਪਣੇ ਵਿਚਾਰ ਲਿਖਦੇ ਹਨ।
ਵੀਡੀਓ- ਗੁਰਮਿੰਦਰ ਗਰੇਵਾਲ, ਕਮਲ ਸੈਣੀ, ਗੁਰਪ੍ਰੀਤ ਸਿੰਘ ਚਾਵਲਾ
ਐਡਿਟ- ਸਦਫ਼ ਖਾਨ