ਕੌਮੀ ਪੱਧਰ ਦੀ ਪੰਜਾਬੀ ਅਥਲੀਟ ਅਰਸ਼ਪ੍ਰੀਤ ਦੀ ਤਮਗੇ ਜਿੱਤਣ ਦੀ ਉਮੀਦ ਖੇਤਾਂ ਵਿਚ ਰੁਲ਼ ਰਹੀ
ਪ੍ਰਕਾਸ਼ਿਤ
ਅਖਾੜੇ ’ਚ ਜ਼ੋਰ ਲਾਉਣ ਵਾਲੀ ਮੋਗਾ ਦੇ ਪਿੰਡ ਰਣਸਿੰਹ ਕਲਾਂ ਦੀ ਅਰਸ਼ਪ੍ਰੀਤ ਕੌਰ ਦਾ ਸੰਘਰਸ਼ ਜ਼ਿੰਦਗੀ ਵਿੱਚ ਉਸ ਤੋਂ ਕਿਤੇ ਜ਼ਿਆਦਾ ਹੈ। ਦਲਿਤ ਪਰਿਵਾਰ ਤੋਂ ਆਉਣ ਵਾਲੀ ਅਰਸ਼ਪ੍ਰੀਤ ਖੇਡਾਂ ਰਾਹੀਂ ਆਪਣੇ ਮੁਲਕ ਦਾ ਨਾਂ ਰੌਂਸਨ ਕਰਨ ਦੀ ਤਾਂਘ ਰੱਖਦੀ ਹੈ।
ਪਰ ਅਰਸ਼ਪ੍ਰੀਤ ਡਾਈਟ ਦਾ ਖ਼ਰਚਾ ਕੱਢਣ ਲਈ ਦਿਹਾੜੀ ਕਰਦੀ ਹੈ। ਖੇਲੋ ਇੰਡੀਆ ਵਿੱਚ ਹਿੱਸਾ ਲੈ ਕੇ ਪਰਤੀ ਅਰਸ਼ਪ੍ਰੀਤ ਨੂੰ ਸਰਕਾਰ ਦੀ ਇਨਾਮੀ ਰਾਸ਼ੀ ਦੀ ਹੁਣ ਵੀ ਉਡੀਕ ਹੈ।
ਧੀ ਦੀ ਮਹਿਨਤ ਅਤੇ ਕੁਸ਼ਤੀ ਦੇ ਖੇਤਰ ਵਿੱਚ ਕੁਝ ਕਰ ਕੇ ਵਿਖਾਉਣ ਦੇ ਜਜ਼ਬੇ ਨਾਲ ਪਰਿਵਾਰ ਖੁਸ਼ ਤਾਂ ਹੈ ਪਰ ਆਰਥਿਕ ਹਾਲਾਤ ਹੌਂਸਲਾ ਪਸਤ ਕਰ ਦਿੰਦੇ ਹਨ।
ਅਰਸ਼ਪ੍ਰੀਤ ਦਾ ਸੁਪਨਾ ਓਲੰਪਿਕ ਖੇਡਣਾ ਹੈ ਤੇ ਧੀ ਲਈ ਮਜ਼ਬੂਤੀ ਨਾਲ ਮਾਪੇ ਤਾਂ ਹਮੇਸ਼ਾ ਨਾਲ਼ ਖੜੇ ਹੀ ਹਨ।
(ਰਿਪੋਰਟ – ਸੁਰਿੰਦਰ ਮਾਨ ਤੇ ਭਾਰਤ ਭੂਸ਼ਣ ਆਜ਼ਾਦ, ਬੀਬੀਸੀ ਲਈ)
(ਐਡਿਟ – ਰਾਜਨ ਪਪਨੇਜਾ)