30 ਸਾਲ ਤੋਂ ਗਾਇਬ ਪੰਜਾਬੀ ਦੇ ਮਾਮਲੇ ਵਿੱਚ ਪੁਲਿਸ ਵਾਲਿਆਂ ਨੂੰ ਸਜ਼ਾ, ਇਹ ਹੈ ਪੂਰਾ ਮਾਮਲਾ

ਵੀਡੀਓ ਕੈਪਸ਼ਨ, 30 ਸਾਲ ਤੋਂ ਗਾਇਬ ਪੰਜਾਬੀ ਦੇ ਮਾਮਲੇ ਵਿੱਚ ਪੁਲਿਸ ਵਾਲਿਆਂ ਨੂੰ ਸਜ਼ਾ, ਇਹ ਹੈ ਪੂਰਾ ਮਾਮਲਾ
ਪ੍ਰਕਾਸ਼ਿਤ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਸੋ ਨੰਗਲ ਦੇ ਸੁਰਜੀਤ ਸਿੰਘ ਨੂੰ ਕਰੀਬ 30 ਸਾਲ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇ।

ਇਸ ਮਾਮਲੇ ਵਿੱਚ ਹੁਣ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਤਿੰਨ ਪੁਲਿਸ ਵਾਲਿਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਜਿਨ੍ਹਾਂ ਵਿੱਚ ਆਈਪੀਐੱਸ ਬਲਕਾਰ ਸਿੰਘ, SHO ਊਧਮ ਸਿੰਘ ਤੇ ਐਸਆਈ ਸਾਹਿਬ ਸਿੰਘ ਸ਼ਾਮਲ ਹੈ.. ਇਸ ਤੋਂ ਇਲਾਵਾ 3 ਲੋਕਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ।

ਮਾਮਲਾ 1992 ਦਾ ਹੈ, ਜਦੋਂ ਸੁਰਜੀਤ ਸਿੰਘ ਸਣੇ 3 ਲੋਕਾਂ ਨੂੰ ਹਥਿਆਰ ਰੱਖਣ ਦੇ ਇਲਜ਼ਾਮ ਵਿੱਚ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸੀ,,, ਬਾਅਦ ਵਿੱਚ ਇਹ ਕਿਹਾ ਗਿਆ ਕਿ ਸੁਰਜੀਤ ਸਿੰਘ ਫਰਾਰ ਹੋ ਗਿਆ ਉਹ ਅੱਜ ਤੱਕ ਮਿਲਿਆ ਨਹੀਂ।

ਸੁਰਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਉਸ ਸਮੇਂ ਦਾ ਪੂਰਾ ਘਟਨਾਕ੍ਰਮ ਬਿਆਨ ਕੀਤਾ ਹੈ।

ਰਿਪੋਰਟ- ਰਵਿੰਦਰ ਸਿੰਘ ਰੌਬਿਨ

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)