ਹਰਿਆਣਾ: ਮਾਇਨਿੰਗ ਮਾਫ਼ੀਆ ਵਲੋਂ ਕਥਿਤ ਤੌਰ ਉੱਤੇ ਕਤਲ ਕੀਤੇ ਗਏ ਡੀਐੱਸਪੀ ਸੁਰਿੰਦਰ ਸਿੰਘ ਦਾ ਸਸਕਾਰ

ਵੀਡੀਓ ਕੈਪਸ਼ਨ, ਹਰਿਆਣਾ ਦੇ ਡੀਐੱਸਪੀ ਸੁਰਿੰਦਰ ਸਿੰਘ ਦਾ ਸਸਕਾਰ
ਪ੍ਰਕਾਸ਼ਿਤ

ਇਹ ਤਸਵੀਰਾਂ ਹਰਿਆਣਾ ਪੁਲਿਸ ਦੇ ਡੀਐੱਸਪੀ ਸੁਰਿੰਦਰ ਸਿੰਘ ਦੇ ਅੰਤਮ ਸੰਸਕਾਰ ਮੌਕੇ ਦੀਆਂ ਹਨ। ਉਨ੍ਹਾਂ ਦਾ ਸਸਕਾਰ ਹਿਸਾਰ ਸਥਿਤ ਉਨ੍ਹਾਂ ਦੇ ਪਿੰਡ ਸਾਰੰਗਪੁਰ ਵਿੱਚ ਬਿਸ਼ਨੋਈ ਸਮਾਜ ਦੀਆਂ ਰਸਮਾਂ ਮੁਤਾਬਕ ਹੋਇਆ। ਮੰਗਲਵਾਰ ਨੂੰ ਉਨ੍ਹਾਂ ਦੀ ਗੁਰੂਗ੍ਰਾਮ ਦੇ ਨੂਹ ਵਿੱਚ ਪੰਚਗਾਓਂ ਵਿੱਚ ਮੌਤ ਹੋ ਗਈ ਸੀ। ਇਲਾਕੇ ਵਿੱਚ ਮਾਇਨਿੰਗ ਰੋਕਣ ਗਏ ਸੁਰਿੰਦਰ ਸਿੰਘ ’ਤੇ ਕਥਿਤ ਤੌਰ ਤੇ ਡੰਪਰ ਚੜ੍ਹਾ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ

ਰਿਪੋਰਟ- ਕਮਲ ਸੈਣੀ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)