74 ਸਾਲ ਬਾਅਦ ਰਾਵਲਪਿੰਡੀ ਗਈ ਰੀਨਾ ਵਰਮਾ ਦਾ ਢੋਲ ਵਜਾ ਕੇ ਇੰਝ ਹੋਇਆ ਸਵਾਗਤ

ਵੀਡੀਓ ਕੈਪਸ਼ਨ, 74 ਸਾਲ ਬਾਅਦ ਰਾਵਲਪਿੰਡੀ ਗਈ ਰੀਨਾ ਵਰਮਾ ਦਾ ਢੋਲ ਵਜਾ ਕੇ ਇੰਝ ਹੋਇਆ ਸਵਾਗਤ
ਪ੍ਰਕਾਸ਼ਿਤ

ਹਰ ਪਾਸੇ ਗੁਲਾਬ ਦੇ ਫੁੱਲਾਂ ਦੀ ਮਹਿਕ, ਢੋਲ ਦੀਆਂ ਆਵਾਜ਼ਾਂ ਤੇ ਗਲੀ ਦੇ ਦੋਵੇਂ ਪਾਸੇ ਸਵਾਗਤ ਲਈ ਖੜ੍ਹੇ ਅਤੇ ਸੈਲਫ਼ੀਆਂ ਖਿਚਵਾਉਂਦੇ ਲੋਕ।

ਇਹ ਨਜ਼ਾਰਾ ਸੀ ਜਦੋਂ 74 ਸਾਲ ਬਾਅਦ 90 ਸਾਲਾ ਰੀਨਾ ਵਰਮਾ ਇੱਕ ਵਾਰ ਫਿਰ ਆਪਣੇ ਪਾਕਿਸਤਾਨ ਵਾਲੇ ਘਰ 'ਪ੍ਰੇਮ ਨਿਵਾਸ' ਪਹੁੰਚੇ ਹਨ।

1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਰੀਨਾ ਦੀ ਮਾਂ ਆਪਣੇ ਆਖ਼ਰੀ ਸਾਹਾਂ ਤੱਕ ਇੱਕ ਵਾਰ ਫਿਰ ਰਾਵਲਪਿੰਡੀ ਦੇ 'ਪ੍ਰੇਮ ਨਿਵਾਸ' ਜਾਣ ਦੀ ਖਵਾਹਿਸ਼ ਜ਼ਾਹਿਰ ਕਰਦੇ ਰਹੇ।

ਇਸ ਸਾਲ ਰੀਨਾ ਵਰਮਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖ਼ਾਰ ਵੱਲੋਂ ਵੀਜ਼ਾ ਦਿੱਤਾ ਗਿਆ।

ਉਨ੍ਹਾਂ ਨੇ ਪਾਕਿਸਤਾਨ ਜਾ ਕੇ ਆਪਣੇ ਜੱਦੀ ਘਰ ਨੂੰ ਦੇਖਣ ਦੀ ਖਵਾਹਿਸ਼ ਜ਼ਾਹਿਰ ਕੀਤੀ ਸੀ। ਹੁਣ ਉਹ ਆਪਣੇ ਜੱਦੀ ਸ਼ਹਿਰ ਰਾਵਲਪਿੰਡੀ ਪਹੁੰਚ ਗਏ ਹਨ।

ਵੀਡੀਓ- ਸ਼ੁਮਾਇਲਾ ਜਾਫ਼ਰੀ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)