ਰਾਘਵ ਚੱਢਾ ਕਮੇਟੀ ਦੀਆਂ ਸਲਾਹਾਂ ਮੰਨਣ ਲਈ ਸਰਕਾਰ ਕਿੰਨੀ ਪਾਬੰਦ ਅਤੇ ਕਾਨੂੰਨ ਕੀ ਕਹਿੰਦਾ ਹੈ

ਵੀਡੀਓ ਕੈਪਸ਼ਨ, ਰਾਘਵ ਚੱਢਾ ਕਮੇਟੀ ਦੀਆਂ ਸਲਾਹਾਂ ਮੰਨਣ ਲਈ ਸਰਕਾਰ ਕਿੰਨੀ ਪਾਬੰਦ ਅਤੇ ਕਾਨੂੰਨ ਕੀ ਕਹਿੰਦਾ ਹੈ
ਪ੍ਰਕਾਸ਼ਿਤ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਇਸ ਨੂੰ ਅਸਥਾਈ ਕਮੇਟੀ ਕਹਿ ਰਹੀ ਹੈ।

ਇਸ ਮਗਰੋਂ ਟਵਿੱਟਰ 'ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਖੂਨ-ਪਸੀਨਾ ਵਹਾ ਦੇਣ ਦਾ ਜਜ਼ਬਾ ਦਿਖਾਉਣ ਦੀ ਗੱਲ ਕਰਨ ਵਾਲੇ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਖਿਲਾਫ਼ ਸਿਆਸੀ ਵਿਰੋਧੀ ਸਰਗਰਮ ਹੋ ਗਏ।

ਇਸ ਰਿਪੋਰਟ ਵਿਚ ਅਸੀਂ ਗੱਲ ਕਰਾਂਗੇ ਕਿ ਇਹ ਕਮੇਟੀ ਕੀ ਹੈ ਅਤੇ ਕੀ ਹਨ ਸ਼ਰਤਾਂ, ਕਾਨੂੰਨ ਮੁਤਾਬਕ ਇਹ ਸਹੀ ਹੈ ਜਾਂ ਨਹੀਂ।

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦੇਣ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਹੈ। ਹਾਲਾਂਕਿ ਸਰਕਾਰ ਦੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਚੁੱਕੀ ਹੈ।

ਰਿਪੋਰਟ ਅਤੇ ਪ੍ਰੋਡਿਊਸਰ - ਦਲੀਪ ਸਿੰਘ

ਸ਼ੂਟ-ਐਡਿਟ- ਰਾਜਨ ਪਪਨੇਜਾ

ਐਂਕਰ- ਤਨੀਸ਼ਾ ਚੌਹਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)