ਸ਼੍ਰੀਲੰਕਾ ਸੰਕਟ: ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਮੁਲਕ ਛੱਡਿਆ, ਸੜਕਾਂ 'ਤੇ ਹੰਗਾਮਾ

ਵੀਡੀਓ ਕੈਪਸ਼ਨ, ਸ਼੍ਰੀਲੰਕਾ ਸੰਕਟ: ਭੀੜ ਪ੍ਰਧਾਨ ਮੰਤਰੀ ਦੀ ਘਰ ਅੰਦਰ ਦਾਖਲ ਹੋਣ ਨੂੰ ਕਾਹਲੀ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ
ਪ੍ਰਕਾਸ਼ਿਤ

ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਮੁਤਾਬਕ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਮੁਲਕ ਦਾ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ।

ਸਪੀਕਰ ਦਾ ਕਹਿਣਾ ਹੈ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਸੰਵਿਧਾਨ ਦੀ ਧਾਰਾ 37.1 ਦੇ ਤਹਿਤ ਨਿਯੁਕਤੀ ਬਾਰੇ ਸੂਚਿਤ ਕੀਤਾ ਸੀ। ਹਾਲਾਂਕਿ ਰਾਜਪਕਸ਼ੇ ਵੱਲੋਂ ਖੁਦ ਕੋਈ ਸਿੱਧਾ ਬਿਆਨ ਸਾਹਮਣੇ ਨਹੀਂ ਆਇਆ ਹੈ।

ਹਾਲ ਹੀ ਦੇ ਦਿਨਾਂ ਵਿੱਚ ਸਾਰੇ ਐਲਾਨ ਸੰਸਦ ਦੇ ਸਪੀਕਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਆ ਰਹੇ ਹਨ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਮੁਲਕ ਛੱਡਣ ਤੋਂ ਬਾਅਦ ਮੁਜ਼ਾਹਰਾਕਰੀ ਇੱਕ ਵਾਰ ਫੇਰ ਸੜ੍ਹਕਾਂ ਉੱਤੇ ਮੁੜ ਉਤਰੇ ਹੋਏ ਹਨ।

ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿੱਚ ਸਿਆਸੀ ਸੰਕਟ, ਅਸਥਿਰਤਾ ਅਤੇ ਗੜਬੜ ਦੇ ਵਿਚਕਾਰ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ।

ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਪੱਛਮੀ ਸੂਬੇ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ। ਰਾਜਧਾਨੀ ਕੋਲੰਬੋ ਵੀ ਇਸ ਸੂਬੇ ਦਾ ਹੀ ਹਿੱਸਾ ਹੈ।

ਗੌਰਤਲਬ ਹੈ ਕਿ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਛੱਡ ਕੇ ਮਾਲਦੀਵ ਚਲੇ ਗਏ ਹਨ।

ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ, ਪਰ ਸੰਸਦ ਦੇ ਸਪੀਕਰ ਨੇ ਅਜੇ ਤੱਕ ਅਸਤੀਫ਼ਾ ਨਾਲ ਮਿਲਣ ਦੀ ਗੱਲ ਕਹੀ ਸੀ।

ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਵੀ ਸਰਬਦਲੀ ਸਰਕਾਰ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹਨ।

ਇਸੇ ਦੌਰਾਨ ਮੁਲਕ ਦੀ ਰਾਜਧਾਨੀ ਕੋਲੰਬੋ ਵਿੱਚ ਮੁਜ਼ਾਹਰਾਕਾਰੀ ਡਟੇ ਹੋਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸਿਸ਼ ਕੀਤੀ ਅਤੇ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ।

ਜਿੱਥੇ ਲੋਕ ਰਾਸਟਰਪਤੀ ਦੇ ਮੁਲਕ ਛੱਡਣ ਤੋਂ ਖੁਸ਼ ਹਨ, ਉੱਥੇ ਉਨ੍ਹਾਂ ਵਲੋਂ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਕਾਰਨ ਲੋਕ ਗੁੱਸੇ ਵਿਚ ਹਨ।

ਵੀਡੀਓ- ANI

ਐਡਿਟ- ਰੋਹਿਤ ਲੋਹੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)