ਦੋ ਸਾਲ ਦੇ ਭਰਾ ਦੀ ਲਾਸ਼ ਨੂੰ ਗੋਦੀ ਵਿਚ ਲੈ ਕੇ ਸੜਕ ਉੱਤੇ ਬੈਠਾ ਰਿਹਾ ਬੱਚਾ- ਵਾਇਰਲ ਹੋਇਆ ਵੀਡੀਓ

ਵੀਡੀਓ ਕੈਪਸ਼ਨ, ਦੋ ਸਾਲ ਦੇ ਭਰਾ ਦੀ ਲਾਸ਼ ਨੂੰ ਗੋਦੀ ਵਿਚ ਲੈ ਕੇ ਸੜਕ ਉੱਤੇ ਬੈਠਾ ਰਿਹਾ ਬੱਚਾ
ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇੱਕ ਅੱਠ ਸਾਲ ਦਾ ਬੱਚਾ ਆਪਣੇ 2 ਸਾਲ ਦੇ ਭਰਾ ਦੀ ਲਾਸ਼ ਨੂੰ ਗੋਦੀ ਵਿੱਚ ਲੈ ਕੇ ਸੜਕ ਦੇ ਕੰਢੇ ਬੈਠਾ ਸੀ। ਰਿਪੋਰਟਾਂ ਮੁਤਾਬਕ ਇਨ੍ਹਾਂ ਬੱਚਿਆਂ ਦਾ ਗਰੀਬ ਪਿਤਾ ਆਪਣੇ ਛੋਟੇ ਪੁੱਤ ਦੀ ਲਾਸ਼ ਨੂੰ ਘਰ ਲੈ ਕੇ ਜਾਣ ਲਈ ਸਸਤਾ ਵਾਹਨ ਲੱਭ ਰਿਹਾ ਸੀ।

ਮੁਰੈਨਾ ਜ਼ਿਲ੍ਹੇ ਦੇ ਅੰਬਾਹ ਦੇ ਬੜਫਰਾ ਪਿੰਡ ਦੇ ਵਾਸੀ ਪੂਜਾਰਾਮ ਜਾਟਵ ਆਪਣੇ ਦੋ ਸਾਲ ਦੇ ਪੁੱਤਰ ਰਾਜਾ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਆਏ ਸਨ। ਅਨੀਮੀਆ ਅਤੇ ਢਿੱਡ ਵਿੱਚ ਪਾਣੀ ਭਰਨ ਦੀ ਬਿਮਾਰੀ ਤੋਂ ਪੀੜਤ ਰਾਜਾ ਨੇ ਹਸਪਤਾਲ ਵਿੱਚ ਹੀ ਇਲਾਜ ਦੌਰਾਨ ਦਮ ਤੋੜ ਦਿੱਤਾ।

ਲਗਭਗ ਦੋ ਘੰਟਿਆਂ ਤੱਕ ਅੱਠ ਸਾਲਾਂ ਦਾ ਬੱਚਾ ਛੋਟੇ ਭਰਾ ਦੀ ਲਾਸ਼ ਲੈ ਕੇ ਬੈਠਿਆ ਰਿਹਾ। ਰਾਹ ਚਲਦੇ ਲੋਕਾਂ ਨੇ ਜਦੋਂ ਇਹ ਸਭ ਦੇਖਿਆ ਤਾਂ ਸਹਿਮ ਗਏ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਐਂਬੂਲੈਂਸ ਨਾ ਹੋਣ ਦੇ ਇਲਜ਼ਾਮਾਂ ਨੂੰ ਇਨਕਾਰ ਕਰ ਰਿਹਾ ਹੈ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

(ਵੀਡੀਓ – ਉਪੇਂਦਰ ਗੌਤਮ ਅਥ ਸ਼ੁਰੈਹ ਨਿਆਜ਼ੀ, ਬੀਬੀਸੀ ਲਈ)

(ਐਡਿਟ – ਦੀਪਕ ਜਸਰੋਟੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)