ਵਕਾਸ ਗੁੱਜਰ: ਲਾਹੌਰ ਦੇ ਕਬੱਡੀ ਖਿਡਾਰੀ ਦੇ ਕਤਲ ਦੀ ਪੂਰੀ ਕਹਾਣੀ
ਪ੍ਰਕਾਸ਼ਿਤ
ਲਾਹੌਰ ਦੇ ਕਬੱਡੀ ਖਿਡਾਰੀ ਵਕਾਸ ਗੁੱਜਰ ਦਾ ਕਤਲ ਕਰ ਦਿੱਤਾ ਗਿਆ। ਲਾਹੌਰ ਦੇ ਪੰਜੂ ਪਿੰਡ ਵਿੱਚ 6 ਜੁਲਾਈ ਨੂੰ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਕਾਸ ਨੂੰ ਕਬੱਡੀ ਮੈਚ ਦੌਰਾਨ ਗੋਲੀ ਮਾਰੀ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ।
ਦਰਅਸਲ ਪੰਜੂ ਪਿੰਡ ਵਿੱਚ ਇੱਕ ਮਜ਼ਾਰ 'ਤੇ ਚਾਰ ਦਿਨਾਂ ਦਾ ਮੇਲਾ ਲੱਗਿਆ ਹੋਇਆ ਸੀ। ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਕਬੱਡੀ ਮੈਚ ਹੋ ਰਿਹਾ ਸੀ । ਇੱਕ ਕਬੱਡੀ ਖਿਡਾਰੀ ਦਾ ਸਾਰਿਆਂ ਸਾਹਨਣੇ ਗੋਲੀ ਮਾਰ ਕੇ ਕਤਲ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਵਕਾਸ ਗੁੱਜਰ ਇਲਾਕੇ ਦਾ ਮੰਨਿਆ ਪਰਮੰਨਿਆ ਕਬੱਡੀ ਖਿਡਾਰੀ ਸੀ, ਉਸਦੇ ਕਤਲ ਮਗਰੋਂ ਉਸਦੇ ਜਾਨਣ ਵਾਲੇ ਮਾਯੂਸ ਹਨ।
ਰਿਪੋਰਟ- ਅਲੀ ਕਾਜ਼ਮੀ
ਐਡਿਟ- ਰੋਹਿਤ ਲੋਹੀਆ