ਅਦਾਕਾਰ ਰਾਣਾ ਜੰਗ ਬਾਹਦਰ ਜਲੰਧਰ ਵਿੱਚ ਗ੍ਰਿਫ਼ਤਾਰ ਤੇ ਭੇਜੇ ਗਏ ਜੇਲ੍ਹ
ਪ੍ਰਕਾਸ਼ਿਤ
ਪੰਜਾਬੀ ਤੇ ਹਿੰਦੀ ਫਿਲਮਾਂ ਦੇ ਅਦਾਕਾਰ ਰਾਣਾ ਜੰਗ ਬਹਾਦੁਰ ਨੂੰ ਜਲੰਧਰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਉਨ੍ਹਾਂ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਭਗਵਾਨ ਵਾਲਮਿਕੀ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤੀ।
ਇਸਦੇ ਵਿਰੋਧ ’ਚ ਵਾਲਮਿਕੀ ਸਮਾਜ ਵਲੋਂ ਰਾਣਾ ਜੰਗ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਖਿਲਾਫ਼ 10 ਜੂਨ ਨੂੰ ਮਾਮਲਾ ਵੀ ਦਰਜ ਹੋਇਆ।
ਉਨ੍ਹਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਰਿਪੋਰਟ- ਪ੍ਰਦੀਪ ਪੰਡਿਤ
ਐਡਿਟ – ਰਾਜਨ ਪਪਨੇਜਾ