ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜ੍ਹੇ ਗਏ ਸ਼ੂਟਰ ਕੌਣ ਸਨ, ਕਿਸਦਾ ਕੀ ਰੋਲ ਸੀ ਤੇ ਅਜੇ ਕਿਹੜੇ ਫਰਾਰ ਹਨ

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜ੍ਹੇ ਗਏ ਸ਼ੂਟਰ ਕੌਣ ਸਨ, ਕਿਸਦਾ ਕੀ ਰੋਲ ਸੀ ਤੇ ਅਜੇ ਕਿਹੜੇ ਫਰਾਰ ਹਨ
ਪ੍ਰਕਾਸ਼ਿਤ

ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਘੇਰ ਕੇ ਕਤਲ ਕੀਤਾ ਗਿਆ ਤਾਂ ਇਸ ਘਟਨਾ ਦੀ ਚਰਚਾ ਭਾਰਤ ਹੀ ਨਹੀਂ ਸਗੋਂ ਭਾਰਤ ਦੇ ਬਾਹਰ ਵੀ ਹੋਈ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ, ਦਿੱਲੀ ਪੁਲਿਸ, ਗੁਜਰਾਤ ਅਤੇ ਮਹਾਰਾਸ਼ਟਰ ਪੁਲਿਸ ਦੀਆਂ ਟੀਮਾਂ ਆਪੋ ਆਪਣੇ ਪੱਧਰ ਤੇ ਜਾਂਚ ਕਰ ਰਹੀਆਂ ਹਨ।

ਇਸ ਹਾਈਪ੍ਰੋਫਾਈਲ ਮਰਡਰ ਕੇਸ ਵਿੱਚ ਸਭ ਦੀਆਂ ਨਿਗਾਹਾਂ ਸਭ ਤੋਂ ਵੱਧ ਜਾਂਚ ਦੇ ਉਸ ਪਹਿਲੂ ਵੱਲ ਲੱਗੀਆਂ ਹੋਈਆਂ ਹਨ ਜਿਸ ਵਿੱਚ ਮੂਸੇਵਾਲਾ ਦੇ ਕਤਲ ਲਈ ਸ਼ੂਟਰਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਇਸ ਵੀਡੀਓ ਵਿੱਚ ਅਸੀਂ ਉਨ੍ਹਾਂ ਸ਼ੂਟਰਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਐਚਜੀਐੱਸ ਧਾਲੀਵਾਲ ਮੁਤਾਬਕ ਇਸ ਕਤਲਕਾਂਡ ਵਿੱਚ ਸ਼ਾਮਲ ਸਾਰੇ 6 ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ।

ਸਕ੍ਰਿਪਟ ਅਤੇ ਪ੍ਰੋਡਿਊਸਰ- ਦਲੀਪ ਸਿੰਘ

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)