ਸਿੱਧੂ ਮੂਸੇਵਾਲਾ ਨੂੰ 'ਨੇੜੇ ਜਾ ਕੇ ਦੋਵੇਂ ਹੱਥਾਂ ਨਾਲ ਗੋਲੀਆਂ ਮਾਰਨ ਵਾਲਾ' ਗ੍ਰਿਫ਼ਤਾਰ

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਨੂੰ ਨੇੜੇ ਜਾ ਕੇ ਦੋਵੇਂ ਹੱਥਾਂ ਨਾਲ ਗੋਲੀਆਂ ਮਾਰਨ ਵਾਲਾ ਕੌਣ
ਪ੍ਰਕਾਸ਼ਿਤ

ਦਿੱਲੀ ਪੁਲਿਸ ਦੀ ਸਪੈੱਸ਼ਲ ਸੈੱਲ ਟੀਮ ਵੱਲੋਂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਬੱਸ ਅੱਡੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਮੁਤਾਬਕ ਅੰਕਿਤ ਨੇ ਮੂਸੇਵਾਲਾ ਉੱਤੇ ਦੋਵੇਂ ਹੱਥਾਂ ਨਾਲ ਗੋਲੀਆਂ ਚਲਾਈਆਂ ਸਨ।

ਇਸ ਦੇ ਨਾਲ ਹੀ ਸ਼ੂਟਰ ਅੰਕਿਤ ਨੂੰ ਪਨਾਹ ਦੇਣ ਵਾਲੇ ਸਚਿਨ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਫੜ੍ਹੇ ਗਏ ਮੁਲਜ਼ਮਾਂ ਨੇ ਬਚਾਅ ਲਈ ਪੰਜਾਬ ਪੁਲਿਸ ਦੀ ਵਰਦੀ ਵੀ ਕੋਲ ਰੱਖੀ ਸੀ।

(ਵੀਡੀਓ – ਏਐੱਨਆਈ, ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)