ਮਣੀਪੁਰ: ਹੁਣ ਤੱਕ 28 ਲਾਸ਼ਾਂ ਮਿਲੀਆਂ, ਆਪਣਿਆਂ ਨੂੰ ਭਾਲਦੇ ਲੋਕਾਂ ਦੀ ਬੇਬਸੀ

ਵੀਡੀਓ ਕੈਪਸ਼ਨ, ਮਣੀਪੁਰ ਜ਼ਮੀਨ ਖਿਸਕਣ ਦੀ ਘਟਨਾ ਵਿੱਚ 28 ਲੋਕਾਂ ਦੀ ਮੌਤ
ਪ੍ਰਕਾਸ਼ਿਤ

ਮਣੀਪੁਰ ਵਿੱਚ ਭਿਆਨਕ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ 28 ਹੋ ਗਈ ਹੈ। ਅਜੇ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮਣੀਪੁਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਉਵੇਂ-ਉਵੇਂ ਨੋਨੇ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਰਕੇ ਵਾਪਰੀ ਘਟਨਾ ਤੋਂ ਬਾਅਦ ਮਲਬੇ ਹੇਠਾਂ ਫਸੇ ਲੋਕਾਂ ਦੇ ਜ਼ਿੰਦਾ ਦੀ ਬਚਣ ਦੀ ਸੰਭਾਵਨਾ ਘੱਟਦੀ ਜਾ ਰਹੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਪਰ ਮੀਂਹ ਕਾਰਨ ਇੱਕ ਵਾਰ ਫਿਰ ਲੈਂਡਸਲਾਈਡ ਹੋਇਆ ਹੈ ਅਤੇ ਇਸ ਕਾਰਨ ਬਚਾਅ ਕਾਰਜ ਵਿੱਚ ਦਿੱਕਤ ਆ ਰਹੀ ਹੈ। ਦੇਖੋ ਮਣੀਪੁਰ ਤੋਂ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਅਤੇ ਮਨੀਸ਼ ਜਾਲੁਈ ਦੀ ਇਹ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)