ਅਗਨੀਪੱਥ ਸਕੀਮ: 'ਭਾਜਪਾ ਵਾਲੇ ਪਹਿਲਾਂ ਫੌਜ ਚ ਆਪਣੇ ਮੁੰਡਿਆ ਨੂੰ ਅਗਨੀਵੀਰ ਵਜੋਂ ਭੇਜਣ'

ਵੀਡੀਓ ਕੈਪਸ਼ਨ, ਅਗਨੀਪੱਥ ਸਕੀਮ: 'ਭਾਜਪਾ ਵਾਲੇ ਪਹਿਲਾਂ ਫੌਜ ਚ ਆਪਣੇ ਮੁੰਡਿਆ ਨੂੰ ਅਗਨੀਵੀਰ ਵਜੋਂ ਭੇਜਣ'
ਪ੍ਰਕਾਸ਼ਿਤ

ਭਾਰਤੀ ਸੈਨਾ ਵਿੱਚ ਭਰਤੀ ਲਈ ਅਗਨੀਪੱਥ ਸਕੀਮ ਖਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਹੋਇਆ। ਇਸ ਮਤੇ ਤੋਂ ਪਹਿਲਾਂ ਸਦਨ ਦੇ ਮੈਂਬਰਾਂ ਵਿਚਾਲੇ ਚਰਚਾ ਅਤੇ ਬਹਿਸ ਹੋਈ। ਸੀਐੱਮ ਭਗਵੰਤ ਮਾਨ ਇਸ ਮੁੱਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ।

ਅਗਨੀਪੱਥ ਸਕੀਮ ਤਹਿਤ ਨੌਜਵਾਨ ਚਾਰ ਸਾਲ ਲਈ ਭਾਰਤੀ ਸੈਨਾ ’ਚ ਭਰਤੀ ਹੋ ਸਕਦੇ ਹਨ ਤੇ ਇਨ੍ਹਾਂ ਨੂੰ 'ਅਗਨੀਵੀਰ' ਆਖਿਆ ਜਾਵੇਗਾ। ਚਾਰ ਸਾਲ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਵੀ ਦਿੱਤਾ ਜਾਵੇਗਾ। ਇਨ੍ਹਾਂ ਨੌਜਵਾਨਾਂ ਵਿੱਚੋਂ 25 ਫ਼ੀਸਦੀ ਦੀ ਅੱਗੇ ਸੈਨਾ ਵਿੱਚ ਭਰਤੀ ਵੀ ਹੋ ਸਕੇਗੀ। ਇਨ੍ਹਾਂ ਨੌਜਵਾਨਾਂ ਦੀ ਉਮਰ 17.5 ਸਾਲ ਤੋਂ 21 ਸਾਲ ਤੱਕ ਹੋਵੇਗੀ। ਇਸ ਸਕੀਮ ਦਾ ਪੂਰੇ ਭਾਰਤ ਵਿੱਚ ਤਿੱਖਾ ਵਿਰੋਧ ਹੋਇਆ ਹੈ।

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)