ਪੰਜਾਬ ਵਿਧਾਨ ਸਭਾ ਵਿੱਚ ਯੂਪੀ ਦੇ ਬਾਹੁਬਲੀ ਆਗੂ ਮੁਖ਼ਤਾਰ ਅੰਸਾਰੀ 'ਤੇ ਤਿੱਖੀ ਬਹਿਸ
ਪ੍ਰਕਾਸ਼ਿਤ
ਪੰਜਾਬ ਵਿਧਾਨ ਸਭਾ ਵਿੱਚ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਤਿੱਖੀ ਬਹਿਸਬਾਜ਼ੀ ਹੋਈ। ਯੂਪੀ ਤੋਂ ਪੰਜ ਵਾਰ ਵਿਧਾਇਕ ਰਹੇ ਮੁਖ਼ਤਾਰ ਅੰਸਾਰੀ ‘ਆਪ’ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਰੋਪੜ ਜੇਲ੍ਹ ਵਿੱਚ ਬੰਦ ਸਨ।ਕਈ ਅਪਰਾਧਕ ਮਾਮਲਿਆਂ ਵਿੱਚ ਮੁਲਜ਼ਮ ਅੰਸਾਰੀ ਨੂੰ ਰੋਪੜ ਦੀ ਜੇਲ੍ਹ ਵਿੱਚੋਂ ਯੂਪੀ ਲਿਜਾਇਆ ਗਿਆ ਸੀ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਿਛਲੀ ਕਾਂਗਰਸ ਸਰਕਾਰ ਉੱਤੇ ਅੰਸਾਰੀ ਨੂੰ ਲੈ ਕੇ ਕਈ ਗੰਭੀਰ ਇਲਜ਼ਾਮ ਲਗਾਏ। ਇਸ ਦਾ ਜਵਾਬ ਦਿੰਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਨੇ ਪਲਟਵਾਰ ਕੀਤਾ।
(ਐਡਿਟ- ਅਸਮਾ ਹਾਫ਼ਿਜ਼)