ਪਾਕਿਸਤਾਨ ’ਚ ਰਹਿੰਦਾ ਇਹ ਮੁਸਲਮਾਨ ਹਿੰਦੂ-ਸਿੱਖਾਂ ਦਾ ਸਸਕਾਰ ਕਰਦਾ ਹੈ

ਵੀਡੀਓ ਕੈਪਸ਼ਨ, ਪਾਕਿਸਤਾਨ ’ਚ ਹਿੰਦੂ-ਸਿੱਖਾਂ ਦੇ ਸਸਕਾਰ ਇਹ ਮੁਸਲਿਮ ਕਿਉਂ ਕਰਾਉਂਦਾ ਹੈ
ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਘੱਟ ਗਿਣਤੀ ਕੌਮਾਂ ਹਨ। ਕਈ ਵਾਰ ਪਾਕਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਉੱਤੇ ਹਮਲੇ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਉੱਤੇ ਵੀ ਹਮਲੇ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਪਰ ਕੁਝ ਅਜਿਹੇ ਲੋਕ ਵੀ ਹਨ ਜੋ ਧਾਰਮਿਕ ਭੇਦਭਾਵ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਪਹਿਲਾ ਫਰਜ਼ ਸਮਝਦੇ ਹਨ। ਅਜਿਹੀ ਹੀ ਕਹਾਣੀ ਹੈ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਰਹਿਣ ਵਾਲੇ ਅਸ਼ਰਫ਼ ਅਲੀ ਦੀ।

ਅਸ਼ਰਫ਼ ਅਲੀ ਸ਼ਮਸ਼ਾਨ ਘਾਟ ਦੇ ਇੰਚਾਰਜ ਹਨ ਅਤੇ ਸਿੱਖਾਂ ਤੇ ਹਿੰਦੂਆਂ ਦਾ ਸਸਕਾਰ ਕਰਦੇ ਹਨ।

(ਵੀਡੀਓ - ਬੀਬੀਸੀ ਪਸ਼ਤੋ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)