ਅਬੋਹਰ 'ਚ ਇਸ ਕਾਰਨ ਸੁੱਕ ਗਏ ਕਿੰਨੂਆਂ ਦੇ ਬਾਗ, ਕਿਸਾਨ ਬੂਟੇ ਪੁੱਟਣ ਨੂੰ ਮਜਬੂਰ
ਪ੍ਰਕਾਸ਼ਿਤ
ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਅਬੋਹਰ ਖੇਤਰ ਦੇ ਪਿੰਡਾਂ ਵਿੱਚ ਲੱਗੇ ਕਿੰਨੂ ਦੇ ਬਾਗ ਸੁੱਕਣੇ ਸ਼ੁਰੂ ਹੋ ਗਏ ਹਨ। ਜਿਹੜੇ ਬਾਗ਼ ਹਾਲੇ ਵੀ ਖੜ੍ਹੇ ਹਨ ਉਨ੍ਹਾਂ ਨੂੰ ਫ਼ਲ ਨਹੀਂ ਲੱਗ ਰਿਹਾ। ਕਈ ਕਿਸਾਨਾਂ ਨੇ ਤਾਂ ਆਪਣੇ ਬਾਗ ਪੁੱਟਣੇ ਸ਼ੁਰੂ ਕਰ ਦਿੱਤੇ ਹਨ।
ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ ਅਤੇ ਹੁਣ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਬਾਗਬਾਨੀ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਜਗਤਾਰ ਸਿੰਘ ਨੇ ਮੌਸਮ ਦੇ ਤਾਪਮਾਨ ਨੂੰ ਇਸ ਦਾ ਜ਼ਿੰਮੇਵਾਰ ਠਹਰਾਇਆ। ਉਨ੍ਹਾਂ ਨੇ ਮੰਨਿਆ ਕਿ ਕਿਸਾਨਾਂ ਨੂੰ ਨੁਕਸਾਨ ਪੁੱਜਿਆ ਹੈ ਅਤੇ ਦੱਸਿਆ ਕਿ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਗਈ ਹੈ।
(ਰਿਪੋਰਟ- ਸੁਰਿੰਦਰ ਮਾਨ, ਐਡਿਟ – ਅਸਮਾ ਹਾਫ਼ਿਜ਼)