ਅਲਕਾ ਲਾਂਬਾ ਜਦੋਂ ਮੀਡੀਆ ਤੇ ਪੁਲਿਸ ਸਾਹਮਣੇ ਬੁਰੀ ਤਰ੍ਹਾਂ ਰੋਏ
ਪ੍ਰਕਾਸ਼ਿਤ
ਕਾਂਗਰਸ ਆਗੂ ਅਲਕਾ ਲਾਂਬਾ ਦਿੱਲੀ ਦੇ ਜੰਤਰ-ਮੰਤਰ ’ਤੇ ਇਸ ਅੰਦਾਜ਼ ਵਿੱਚ ਨਜ਼ਰ ਆਏ। ਕਈ ਕਾਂਗਰਸੀ ਆਗੂ ਕਾਂਗਰਸ ਦਫ਼ਤਰ ਤੋਂ ਜੰਤਰ-ਮੰਤਰ ਤੱਕ ਮਾਰਚ ਕਰ ਰਹੇ ਸਨ। ਪਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਗਿਆ। ਇਹ ਮਾਰਚ ਨੈਸ਼ਨਲ ਹੇਰਾਲਡ ਕੇਸ ਨਾਲ ਸੰਬਧਤ ਸੀ, ਈਡੀ ਵੱਲੋਂ ਇਸ ਕੇਸ ਵਿੱਚ ਰਾਹੁਲ ਗਾਂਧੀ ਤੋਂ ਪੁੱਛਗਿੱਛ ਹੋ ਰਹੀ ਹੈ। ਅਲਕਾ ਲਾਂਬਾ ਨੇ ਇਸ ਮੌਕੇ ਭਾਰਤ ਸਰਕਾਰ ਦੀ ਸੈਨਾ ਦੇ ਅੰਗਾਂ ਵਿੱਚ ਅਗਨੀਪਥ ਸਕੀਮ ਰਾਹੀਂ ਭਰਤੀ ਦਾ ਵੀ ਵਿਰੋਧ ਕੀਤਾ।
ਅਗਨੀਪਥ ਸਕੀਮ ਤਹਿਤ ਹਰ ਚਾਰ ਸਾਲ ਬਾਅਦ 75 ਫੀਸਦ ਨੌਜਵਾਨ ਸੈਨਾ ਤੋਂ ਰਿਟਾਇਰ ਹੋ ਜਾਣਗੇ। ਰਿਟਾਇਰ 'ਅਗਨੀਵੀਰਾਂ' ਨੂੰ ਚਾਰ ਸਾਲ ਬਾਅਦ ਸੇਵਾਮੁਕਤੀ ਮਗਰੋਂ ਕੇਂਦਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਭਾਜਪਾ ਸਾਸ਼ਿਤ ਸੂਬਾ ਸਰਕਾਰਾਂ ਨੇ ਨੌਕਰੀਆਂ ’ਚ ਪਹਿਲ ਦੇਣ ਦਾ ਐਲਾਨ ਕੀਤਾ ਹੈ।
ਐਡਿਟ- ਅਸਮਾ ਹਾਫ਼ਿਜ਼