ਸੱਪਾਂ ਨੂੰ ਬਚਾਉਣ ਦਾ ਜ਼ਿੰਮਾ ਇਨ੍ਹਾਂ ਨੋਜਵਾਨਾਂ ਨੇ ਕਿਉਂ ਚੁੱਕਿਆ
ਪ੍ਰਕਾਸ਼ਿਤ
ਬੰਗਲਾਦੇਸ਼ ਦੀ ਜਹਾਂਗੀਰਨਗਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲੰਘੇ 4 ਸਾਲਾਂ ਵਿੱਚ 1500 ਤੋਂ ਵੱਧ ਸੱਪਾਂ ਨੂੰ ਬਚਾਇਆ ਹੈ। ਬਹੁਤੇ ਸੱਪ ਜ਼ਖ਼ਮੀ ਪਾਏ ਗਏ ਜਾਂ ਘਰਾਂ ਅਤੇ ਇਮਾਰਤਾਂ ਵਿੱਚ ਫਸੇ ਹੋਏ ਸਨ।
ਵਿਦਿਆਰਥੀਆਂ ਦਾ ਮਕਸਦ ਜਨਤਾ ਵਿੱਚ ਸੱਪਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਨ੍ਹਾਂ ਨੇ ਦੇਸ਼ ਭਰ ਦੇ ਲੋਕਾਂ ਨੂੰ ਜੋੜਨ ਲਈ ਇੱਕ ਅਧਾਰ ਤਿਆਰ ਕੀਤਾ ਹੈ। ਮਿੱਥਾਂ ਨੂੰ ਤੋੜਨਾ ਵੀ ਇਨ੍ਹਾਂ ਦੇ ਕੰਮ ਦਾ ਹਿੱਸਾ ਹੈ।
ਇੱਕ ਅੰਦਾਜ਼ੇ ਮੁਤਾਬਕ ਬੰਗਲਾਦੇਸ਼ ਵਿੱਚ ਹਰ ਸਾਲ ਲਗਭਗ 5 ਲੱਖ 90 ਹਜ਼ਾਰ ਲੋਕ ਸੱਪ ਦੇ ਡੰਗ ਦਾ ਸ਼ਿਕਾਰ ਹੁੰਦੇ ਹਨ ਅਤੇ 6 ਹਜ਼ਾਰ ਤੋਂ ਵੱਧ ਮੌਤਾਂ ਹੁੰਦੀਆਂ ਹਨ।