ਕਾਬੁਲ: ਗੁਰਦੁਆਰੇ ’ਤੇ ਹਮਲਾ, ਹੁਣ ਤੱਕ ਕੀ-ਕੀ ਪਤਾ ਹੈ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਰਤਾ- ਏ-ਪਰਵਾਨ ਗੁਰਦੁਆਰੇ ਉੱਤੇ ਹਮਲਾ ਹੋਇਆ ਹੈ।
ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਉੱਤੇ ਉਸ ਵੇਲੇ ਬੰਬ ਧਮਾਕਾ ਕੀਤਾ ਗਿਆ ਜਦੋਂ 30 ਲੋਕ ਅੰਦਰ ਸਨ। ਇਹ ਰਾਜਧਾਨੀ ਕਾਬੁਲ ਦਾ ਆਖਰੀ ਬਾਕੀ ਬਚਿਆ ਗੁਰਦੁਆਰਾ ਹੈ।
ਸਿੱਖ ਭਾਈਚਾਰੇ ਨਾਲ ਜੁੜੇ ਲੀਡਰਾਂ ਮੁਤਾਬਕ 1970 ਦੇ ਦਹਾਕੇ ਵਿੱਚ ਅਫ਼ਗਾਨਿਸਤਾਨ ਵਿੱਚ 1 ਲੱਖ ਦੇ ਕਰੀਬ ਸਿੱਖ ਸਨ ਅਤੇ ਇਸ ਵੇਲੇ ਇੱਥੇ ਸਿਰਫ਼ 140 ਸਿੱਖ ਹੀ ਰਹਿ ਗਏ ਹਨ।
(ਰਿਪੋਰਟ - ਮੈਟ ਮਰਫ਼ੀ, ਲਿਓ ਸੈਂਡਜ਼, ਪੈਟਰਿਕ ਜੈਕਸਨ, ਸਿਕੰਦਰ ਕਿਰਮਾਨੀ)