ਕਿਸਾਨ ਅੰਦੋਲਨ ਦੇ 6 ਮਹੀਨੇ: ਜੇ ਖੇਤੀ ਨਾ ਬਚਦੀ ਅਸੀਂ ਬਚ ਨਹੀਂ ਸੀ ਸਕਦੇ- ਰਾਜਬੀਰ ਕੌਰ
ਪ੍ਰਕਾਸ਼ਿਤ
ਪੰਜਾਬ ਦੇ ਫ਼ਿਰੋਜ਼ਪੁਰ ਦੇ ਪਿੰਡ ਮਹਿਮਾ ਦੇ ਰਾਜਬੀਰ ਕੌਰ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਇੱਕ ਸਾਲ ਤੱਕ ਸੰਘਰਸ਼ ਕੀਤਾ ਸੀ। ਤਿੰਨੋ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਵਿੱਚ ਉਹ ਆਪਣੇ ਪੁੱਤਰ ਅਤੇ ਪਤੀ ਨਾਲ ਸੰਘਰਸ਼ ਵਿੱਚ ਸ਼ਾਮਲ ਹੋਏ।
ਕੇਂਦਰ ਸਰਕਾਰ ਨੇ ਕਾਨੂਨੰ ਵਾਪਸ ਲੈ ਲਏ, ਕਿਸਾਨ ਅੰਦੋਲਨ ਮੁਲਤਵੀ ਹੋਣ ਮਗਰੋਂ ਕਿਸਾਨਾਂ ਦੇ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਗਿਆਂ 6 ਮਹੀਨੇ ਬੀਤ ਗਏ ਹਨ।
ਨਵੰਬਰ 2020 ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਅਤੇ ਇੱਕ ਸਾਲ ਤੱਕ ਚੱਲਿਆ। ਰਾਜਬੀਰ ਕੌਰ ਆਪਣੇ ਪਿੰਡ ਤੋਂ ਤੁਰੇ ਸਨ ਅਤੇ ਮੋਰਚੇ ਦੀ ਸਮਾਪਤੀ ਮਗਰੋਂ ਹੀ ਵਾਪਸ ਆਏ। ਅੰਦੋਲਨ ਦੌਰਾਨ ਆਈਆਂ ਮੁਸ਼ਕਲਾਂ ਅਤੇ ਸੰਘਰਸ਼ ਦੇ ਦਿਨਾਂ ਨੂੰ ਰਾਜਬੀਰ ਇੰਝ ਯਾਦ ਕਰਦੇ ਹਨ।
ਬੀਬੀਸੀ ਲਈ ਸੁਰਿੰਦਰ ਮਾਨ ਦੀ ਰਿਪੋਰਟ, ਐਡਿਟ- ਰਾਜਨ ਪਪਨੇਜਾ