ਸੰਗਰੂਰ ਜ਼ਿਮਨੀ ਚੋਣ : ਗੁਰਮੇਲ ਸਿੰਘ, 'ਆਪ' ਲਈ ਪੋਸਟਰ ਲਗਾਉਣ ਤੋਂ ਲੈ ਕੇ ਟਿਕਟ ਤੱਕ ਦਾ ਸਫ਼ਰ
ਪ੍ਰਕਾਸ਼ਿਤ
ਗੁਰਮੇਲ ਸਿੰਘ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਉਮੀਦਵਾਰ ਹਨ। ਭਗਵੰਤ ਮਾਨ ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਸੂਬੇ ਦੇ ਸੀਐੱਮ ਬਣੇ ਤਾਂ ਇਹ ਸੀਟ ਖਾਲੀ ਹੋ ਗਈ ਸੀ।
ਸੰਗਰੂਰ ਸੀਟ ਤੋਂ ਗੁਰਮੇਲ ਸਿੰਘ ਤੋਂ ਇਲਾਵਾ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਮਲਦੀਪ ਕੌਰ, ਕਾਂਗਰਸ ਵੱਲੋਂ ਦਲਬੀਰ ਸਿੰਘ ਗੋਲਡੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਮਰਨਜੀਤ ਸਿੰਘ ਮਾਨ ਮੈਦਾਨ ਵਿੱਚ ਹਨ।
ਰਿਪੋਰਟ- ਅਵਤਾਰ ਸਿੰਘ
ਐਡਿਟ- ਰਾਜਨ ਪਪਨੇਜਾ