ਫਤਿਹਗੜ੍ਹ ਸਾਹਿਬ 'ਚ 31 ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਹੋਣ ਦਾ ਕੀ ਹੈ ਮਾਮਲਾ
ਪ੍ਰਕਾਸ਼ਿਤ
ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਦੇ 31 ਕਿਸਾਨਾਂ ਖਿਲਾਫ਼ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਮਸਲਾ ਜ਼ਮੀਨ ਦਾ ਹੈ, ਕਿਸਾਨਾਂ ਮੁਤਾਬਕ ਸਰਕਾਰ ਨੇ 12 ਮਈ ਨੂੰ ਜ਼ਬਰਦਸਤੀ ਉਨ੍ਹਾਂ ਤੋਂ 400 ਏਕੜ ਦੇ ਕਰੀਬ ਜ਼ਮੀਨ ਛੁਡਵਾ ਲਈ ਸੀ ਪਰ ਕੋਰਟ ਵੱਲੋਂ ਸਟੇਅ ਲਾਉਣ ਮਗਰੋਂ ਉਨ੍ਹਾਂ ਨੇ ਮੁੜ ਉੱਥੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਪਿੰਡ ਦਾ 200 ਪਰਿਵਾਰ ਇਸ ਜ਼ਮੀਨ ਉੱਤੇ ਨਿਰਭਰ ਕਰਦਾ ਹੈ।
ਕਿਸਾਨਾਂ ਦੀ ਸਰਕਾਰ ਤੋਂ ਵੀ ਇਹੀ ਮੰਗ ਹੈ ਕਿ ਉਹ ਉਨ੍ਹਾਂ ਦੀ ਰੋਜ਼ੀ-ਰੋਟੀ ਨਾ ਖੋਹੇ। ਪਿੰਡ ਦੀ ਸਰਪੰਚ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਪਤੀ ਨੇ ਇਸ ਮਸਲੇ ’ਤੇ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਮੈਰਿਟ ਦੇ ਹਿਸਾਬ ਨਾਲ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ
ਉੱਧਰ ਫਤਿਹਗੜ੍ਹ ਸਾਹਿਬ ਦੀ ਡੀਸੀ ਦਾ ਕਹਿਣਾ ਹੈ ਕਿ ਜਿਲ੍ਹਾ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰ ਰਿਹਾ ਹੈ।
ਰਿਪੋਰਟ- ਗੁਰਮਿੰਦਰ ਗਰੇਵਾਲ
ਐਡਿਟ- ਸਦਫ਼ ਖਾਨ