'ਪਹਿਲਾਂ ਤਾਂ ਕੁਝ ਨਹੀਂ ਮਿਲਿਆ, ਘਰ ਢਾਹਿਆ ਤਾਂ ਹਥਿਆਰ ਲੱਭ ਗਏ?'-ਜਾਵੇਦ ਮੁਹੰਮਦ ਦੀ ਧੀ
ਪ੍ਰਕਾਸ਼ਿਤ
12 ਜੂਨ ਨੂੰ ਯੂਪੀ ਦੇ ਪ੍ਰਯਾਗਰਾਜ ਵਿੱਚ ਪ੍ਰਸ਼ਾਸਨ ਨੇ ਜਾਵੇਦ ਮੁਹੰਮਦ ਦੇ ਘਰ ਉੱਤੇ ਬੁਲਡੋਜ਼ਰ ਚਲਾ ਦਿੱਤਾ
ਜਾਵੇਦ ਮੁਹੰਮਦ ਨੂੰ 10 ਜੂਨ ਨੂੰ ਪ੍ਰਯਾਗਰਾਜ ਵਿੱਚ ਹੋਈ ਹਿੰਸਾ ਦੇ ਮਾਮਲੇ ’ਚ ਪੁਲਿਸ ਵੱਲੋਂ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਉਨ੍ਹਾਂ ਦਾ ਘਰ ਗੈਰ-ਕਾਨੂੰਨੀ ਕਰਾਰ ਦੇ ਕੇ ਢਾਹਿਆ ਗਿਆ ਸੀ।
ਭਾਜਪਾ ਦੀ ਸਾਬਕਾ ਬੁਲਾਰਾ ਨੁਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ’ਤੇ ਕੀਤੀ ਗਈ ਕਥਿਤ ਟਿੱਪਣੀ ਮਗਰੋਂ ਦੇਸ਼ ਦੇ ਕਈ ਹਿੱਸਿਆਂ ਵਿੱਚ 10 ਜੂਨ ਨੂੰ ਮੁਜ਼ਾਹਰੇ ਤੇ ਹਿੰਸਕ ਝੜਪਾਂ ਹੋਈਆਂ ਸਨ।
ਇਸ ਪੂਰੇ ਮਾਮਲੇ ’ਤੇ ਬੀਬੀਸੀ ਨੇ ਜਾਵੇਦ ਮੁਹੰਮਦ ਦੀ ਧੀ ਤੇ ਉਨ੍ਹਾਂ ਦੇ ਵਕੀਲ ਨਾਲ ਗੱਲਬਾਤ ਕੀਤੀ।
ਰਿਪੋਰਟ- ਅਨੰਤ ਝਣਾਣੇ