ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ, AAP ਕੌਂਸਲਰ ਦਾ ਪੁੱਤਰ ਗ੍ਰਿਫ਼ਤਾਰ

ਵੀਡੀਓ ਕੈਪਸ਼ਨ, ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ, AAP ਕੌਂਸਲਰ ਦਾ ਪੁੱਤਰ ਗ੍ਰਿਫ਼ਤਾਰ
ਪ੍ਰਕਾਸ਼ਿਤ

ਅੰਮ੍ਰਿਤਸਰ ਵਿੱਚ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋਈ। ਝੜਪ ਦੌਰਾਨ ਗੋਲੀਆਂ ਚੱਲੀਆਂ, ਜਿਸ ਵਿੱਚ ਇੱਕ ਸ਼ਖ਼ਸ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਮੌਕੇ ’ਤੇ ਪਹਿਲਾਂ ਤੋਂ ਪੁਲਿਸ ਮੌਜੂਦ ਸੀ। ਪੁਲਿਸ ਵੱਲੋਂ ‘ਆਪ’ ਕੌਂਸਲਰ ਦੇ ਪੁੱਤਰ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਕੁਝ ਲੋਕ ਸ਼ੀਸ਼ੇ ਦੀਆਂ ਬੋਤਲਾਂ ਸੁੱਟਦੇ ਵੀ ਨਜ਼ਰ ਆ ਰਹੇ ਹਨ। ਪੁਲਿਸ ਮੁਤਾਬਕ ਦੋਹਾਂ ਗੁੱਟਾਂ ਵਿਚਾਲੇ ਝੜਪ ਪ੍ਰਾਪਰਟੀ ਨੂੰ ਲੈ ਕੇ ਹੋਈ ਹੈ।

ਵੀਡੀਓ- ਰਵਿੰਦਰ ਸਿੰਘ ਰੌਬਿਨ

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)