ਪਾਣੀ ਸੰਕਟ : ਪਾਣੀ ਦੇ ਇੱਕ ਘੜੇ ਲਈ ਜ਼ਿੰਦਗੀ ਦਾਅ ਉੱਤੇ ਲਾ ਰਹੀਆਂ ਔਰਤਾਂ
ਪ੍ਰਕਾਸ਼ਿਤ
ਪਾਣੀ ਦੀ ਵੱਡੀ ਕਮੀ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਡਰਾਉਣੀਆਂ ਹਨ। ਮਹਾਰਾਸ਼ਟਰ ਦੇ ਪਿੰਡ ਖਡੀਮਲ ਦੇ ਲੋਕਾਂ ਨੇ ਪਾਣੀ ਦੀ ਇੱਕ ਬਾਲਟੀ ਭਰਨ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ। ਅਮਰਾਵਤੀ ਜ਼ਿਲ੍ਹੇ ਦੇ ਮੇਲਘਾਟ ਵਿੱਚ ਇਹ ਸਭ ਤੋਂ ਦੂਰ-ਦੁਰਾਡੇ ਵਾਲਾ ਖੇਤਰ ਹੈ। ਟੈਂਕਰ ਦਿਨ ਵਿੱਚ ਦੋ-ਤਿੰਨ ਵਾਰ ਪਿੰਡ ਪਹੁੰਚਦਾ ਹੈ।
ਪਾਣੀ ਨੇੜਲੇ ਖੂਹ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਪਿੰਡ ਵਾਸੀ ਪਾਣੀ ਲਈ ਹੀ ਭੱਜਦੇ ਹਨ। ਇੱਕ ਘੰਟੇ ਵਿੱਚ ਖੂਹ ਸੁੱਕ ਜਾਂਦਾ ਹੈ। ਇਸ ਦੂਸ਼ਿਤ ਪਾਣੀ ਕਾਰਨ ਪਿੰਡ ਵਾਸੀਆਂ ਦੀ ਜਾਨ ਖਤਰੇ 'ਚ ਹੈ।
ਇਹ ਪਿੰਡ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਪਿਆਸਾ ਹੈ। ਇਸ ਪਿੰਡ ਦੀ ਹਰ ਔਰਤ ਪਾਣੀ ਦੀ ਘਾਟ ਕਾਰਨ ਬੜੀ ਔਖੀ ਜ਼ਿੰਦਗੀ ਲੰਘਾ ਰਹੀ ਹੈ।
(ਰਿਪੋਰਟ – ਬੀਬੀਸੀ ਮਰਾਠੀ)