ਸੰਦੀਪ ਨੰਗਲ ਅੰਬੀਆਂ: ਪੁਲਿਸ ਵੱਲੋਂ 'ਮੁੱਖ ਸ਼ੂਟਰ' ਨੂੰ ਫੜਨ ਦਾ ਦਾਅਵਾ
ਪ੍ਰਕਾਸ਼ਿਤ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਮਿਲਣ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਕੇਸ ਵਿੱਚ ਵਾਰਦਾਤ ਦੇ ਮੁੱਖ ਸ਼ੂਟਰ ਸਣੇ 5 ਮੁਲਜ਼ਮਾਂ ਨੂੰ ਬੀਤੇ ਕੁਝ ਹਫ਼ਤਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਸੰਦੀਪ ਵੱਲੋਂ ਨਵੀਂ ਕਬੱਡੀ ਫੈਡਰੇਸ਼ਨ ਖੋਲ੍ਹਣਾ ਹੀ ਕਤਲ ਦਾ ਮੁੱਖ ਕਾਰਨ ਸੀ।