ਸਿੱਧੂ ਮੂਸੇਵਾਲਾ ਦਾ ਪਾਕਿਸਤਾਨੀ ਦੋਸਤ:'ਮੈਂ ਕਦੇ ਮਿਲਿਆ ਤਾਂ ਨਹੀਂ ਪਰ ਇਹੀ ਲੱਗਦਾ ਜਿਵੇਂ ਨਾਲ ਰਲ ਕੇ ਜੰਮੇ ਹਾਂ'

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦਾ ਪਾਕਿਸਤਾਨੀ ਦੋਸਤ
ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਰਹਿੰਦੇ ਅੰਜੁਮ ਗਿੱਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਨਹੀਂ ਰਹੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ ਹੋਈ।

ਪਾਕਿਸਤਾਨ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਸੰਸਥਾ ਪੰਜਾਬੀ ਪ੍ਰਚਾਰ ਦੇ ਯੂਥ ਵਿੰਗ ਦੇ ਪ੍ਰਧਾਨ ਅੰਜੁਮ ਗਿੱਲ ਮੁਤਾਬਕ ਪਾਕਿਸਤਾਨ ਵਿੱਚ ਸਿੱਧੂ ਨੂੰ ਪਿਆਰ ਕਰਨ ਵਾਲੇ ਬਹੁਤ ਹਨ। ਅੰਜੁਮ ਸਿੱਧੂ ਮੂਸੇਵਾਲੇ ਨਾਲ ਰਾਬਤੇ ਵਿੱਚ ਹੀ ਰਹੇ ਹਨ ਅਤੇ ਉਨ੍ਹਾਂ ਵੀਡੀਓ ਕਾਲ ਰਾਹੀਂ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ।

ਅੰਜੁਮ ਮੁਤਾਬਕ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਆਉਣ ਦੀ ਕਾਫੀ ਤਾਂਘ ਸੀ।

ਰਿਪੋਰਟ- ਸੁਮਨਦੀਪ ਕੌਰ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)