ਗਿੱਦੜਬਾਹਾ ਦੇ ਕਿਸਾਨ ਦੀ ਧੀ ਨੇ ਤੀਰ ਅੰਦਾਜ਼ੀ ਵਿਸ਼ਵ ਚੈਂਪੀਅਨ ਜਿੱਤਿਆ ਕਾਂਸੀ ਦੀ ਤਮਗਾ

ਵੀਡੀਓ ਕੈਪਸ਼ਨ, ਗਿੱਦੜਬਾਹਾ ਦੇ ਕਿਸਾਨ ਦੀ ਧੀ ਨੇ ਤੀਰ ਅੰਦਾਜ਼ੀ ਵਿਸ਼ਵ ਚੈਂਪੀਅਨ ਜਿੱਤਿਆ ਕਾਂਸੀ ਦੀ ਤਮਗਾ
ਪ੍ਰਕਾਸ਼ਿਤ

ਪੰਜਾਬ ਦੇ ਗਿੱਦੜਬਾਹਾ ਦੇ ਪਿੰਡ ਸਰਦਾਰਗੜ੍ਹ ਦੀ ਅਵਨੀਤ ਕੌਰ ਸੰਧੂ ਨੇ ਦੱਖਣੀ ਕੋਰੀਆ 'ਚ ਤੀਰ ਅੰਦਾਜ਼ੀ 'ਚ ਕਾਂਸੇ ਦਾ ਤਮਗਾ ਜਿੱਤਿਆ ਹੈ।

ਮਈ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਹੋਏ ਵਰਲਡ ਕੱਪ ਵਿੱਚ ਅਵਨੀਤ ਨੇ ਦੋ ਮੈਡਲ ਹਾਸਲ ਕੀਤੇ ਹਨ। ਪੰਜਾਬ ਵਾਪਸੀ ’ਤੇ ਅਵਨੀਤ ਨੂੰ ਵਧਾਈਆਂ ਦੇਣ ਵਾਲੇ ਲਗਾਤਾਰ ਆ ਰਹੇ ਹਨ।

ਕਿਸਾਨ ਪਰਿਵਾਰ ਦੀ ਧੀ ਅਵਨੀਤ ਨੇ ਇਸ ਤੋਂ ਪਹਿਲਾਂ ਵੀ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ।

ਰਿਪੋਰਟ- ਭਾਰਤ ਭੂਸ਼ਣ ਆਜ਼ਾਦ, ਐਡਿਟ- ਸਦਫ਼ ਖ਼ਾਨ