ਸਿੱਧੂ ਮੂਸੇਵਾਲਾ: ਭਾਵੁਕ ਨੌਜਵਾਨਾਂ ਨੂੰ ਸ਼ਾਂਤ ਕਰਨ ਲਈ ਜਦੋਂ ਐੱਸਐੱਸਪੀ ਹੱਥ ਹੀ ਜੋੜਦੇ ਰਹੇ

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ: ਭਾਵੁਕ ਨੌਜਵਾਨਾਂ ਨੂੰ ਸ਼ਾਂਤ ਕਰਨ ਲਈ ਜਦੋਂ ਐੱਸਐੱਸਪੀ ਨੇ ਹੱਥ ਜੋੜੇ
ਪ੍ਰਕਾਸ਼ਿਤ

ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਅੰਤਮ ਸੰਸਕਾਰ ਹੋ ਗਿਆ। ਮਾਨਸਾ ਵਿੱਚ ਉਨ੍ਹਾਂ ਦੇ ਪਿੰਡ ਮੂਸਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।

ਪੰਜਾਬ ਸਣੇ ਹਰਿਆਣਾ, ਹਿਮਾਚਲ ਅਤੇ ਦਿੱਲੀ ਤੋਂ ਵੀ ਮੂਸੇਵਾਲਾ ਦੇ ਚਾਹੁਣ ਵਾਲੇ ਪਹੁੰਚੇ ਹੋਏ ਸਨ।

ਮੂਸੇਵਾਲਾ ਦਾ ਸਿਵਾ ਬਲ ਰਿਹਾ ਸੀ ਅਤੇ ਮੌਕੇ ਉੱਤੇ ਬੈਠੇ ਨੌਜਵਾਨ ਭਾਵੁਕ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਲਈ ਐੱਐੱਸਪੀ ਗੌਰਵ ਤੂਰਾ ਨੂੰ ਹੱਥ ਤੱਕ ਬੰਨ੍ਹਣੇ ਪਏ।

ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰਕੇ ਕੋਲ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)