ਸਿੱਧੂ ਮੂਸੇਵਾਲਾ ਦੀ ਜਿੱਥੇ ਲਾਸ਼ ਪਈ ਹੈ, ਉੱਥੇ ਭੀੜ ਕਰ ਰਹੀ ਨਾਅਰੇਬਾਜ਼ੀ
ਪ੍ਰਕਾਸ਼ਿਤ
ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਹਰ ਪਾਸਿਓਂ ਪ੍ਰਤੀਕਿਰਿਆ ਆ ਰਹੀ ਹੈ। ਮਾਨਸਾ ਵਿੱਚ ਜਿਸ ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦੀ ਲਾਸ਼ ਪਈ ਹੈ ਉਸਦੇ ਬਾਹਰ ਭੀੜ ਇਕੱਤਰ ਹੈ। ਭੀੜ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੀ ਅੱਜ ਸ਼ਾਮ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਰਿਪੋਰਟ- ਸੁਰਿੰਦਰ ਮਾਨ, ਬੀਬੀਸੀ ਸਹਿਯੋਗੀ